ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ
ਸੁਨਾਮ-ਜਾਖਲ ਮਾਰਗ ’ਤੇ ਫਰਨੀਚਰ ਦੇ ਗੁਦਾਮ ਵਿਚ ਅੱਗ ਲੱਗਣ ਕਾਰਨ ਭਾਰੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਸੁਨਾਮ ਦੇ ਗਣੇਸ਼ ਫਰਨੀਚਰ ਹਾਊਸ ਦਾ ਸੁਨਾਮ-ਜਾਖਲ ਮਾਰਗ ’ਤੇ ਵੱਡਾ ਗੋਦਾਮ ਹੈ, ਜਿੱਥੇ ਨਵਾਂ ਫਰਨੀਚਰ ਤਿਆਰ ਅਤੇ ਸਟੋਰ ਕੀਤਾ ਜਾਂਦਾ ਹੈ। ਅੱਜ ਤੜਕੇ ਗੁਦਾਮ ਨੂੰ ਅੱਗ ਲੱਗ ਗਈ। ਪ੍ਰਤੱਖ ਦਰਸ਼ੀਆਂ ਅਨੁਸਾਰ ਅੱਗ ਬੜੀ ਤੇਜ਼ੀ ਨਾਲ ਫੈਲੀ। ਕੁਝ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਸੰਗਰੂਰ, ਬਰਨਾਲਾ, ਸੁਨਾਮ ਅਤੇ ਧੂਰੀ ਤੋਂ ਆਈਆਂ 7 ਅੱਗ ਬੁਝਾਊ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ। ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ।