ਮਲਾਪੁਰਮ: ਕੇਰਲ ’ਚ ਅੱਜ 171 ਮੁਸਾਫ਼ਰਾਂ ਨੂੰ ਲੈ ਕੇ ਸ਼ਾਰਜਾਹ ਜਾਣ ਵਾਲਾ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਤਕਨੀਕੀ ਖਰਾਬੀ ਕਾਰਨ ਕਰੀਪੁਰ ਹਵਾਈ ਅੱਡੇ ’ਤੇ ਵਾਪਸ ਉੱਤਰ ਆਇਆ। ਹਵਾਈ ਅੱਡੇ ਦੇ ਨਿਰਦੇਸ਼ਕ ਇੰਚਾਰਜ ਮੁਹੰਮਦ ਸ਼ਾਹਿਦ ਨੇ ਕਿਹਾ ਕਿ ਤੜਕੇ 3.40 ਵਜੇ 171 ਯਾਤਰੀਆਂ ਨਾਲ ਅਰਬ ਅਮੀਰਾਤ ਦੇ ਸ਼ਾਰਜਾਹ ਲਈ ਰਵਾਨਾ ਹੋਏ ਜਹਾਜ਼ ’ਚ ਕੁਝ ਤਕਨੀਕੀ ਖਰਾਬੀ ਆ ਗਈ ਸੀ। ਉਨ੍ਹਾਂ ਕਿਹਾ, ‘ਸ਼ਾਰਜਾਹ ਲਈ ਤਕਰੀਬਨ 3.40 ਵਜੇ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ’ਚ ਕੁਝ ਤਕਨੀਕੀ ਗੜਬੜੀ ਆ ਗਈ। ਖਰਾਬੀ ਠੀਕ ਹੋਣ ਤੋਂ ਬਾਅਦ ਸਵੇਰੇ 7.40 ਵਜੇ ਜਹਾਜ਼ ਨੇ ਮੁੜ ਆਪਣੀ ਯਾਤਰਾ ਸ਼ੁਰੂ ਕੀਤੀ।’ -ਪੀਟੀਆਈ