ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ’ਚ ਬਿਜਲੀ ਸੰਕਟ ਵਿਚਾਲੇ ਅਪਰੈਲ ’ਚ ਦੇਸ਼ ਦਾ ਕੋਲਾ ਉਤਪਾਦਨ 28 ਫੀਸਦ ਵੱਧ ਕੇ 6.61 ਕਰੋੜ ਟਨ ਹੋ ਗਿਆ ਹੈ ਜਦਕਿ ਸਾਲ 2021 ’ਚ ਇਸੇ ਮਹੀਨੇ ਕੋਲੇ ਦਾ ਉਤਪਾਦਨ 5.16 ਕਰੋੜ ਟਨ ਸੀ। ਕੋਲਾ ਮੰਤਰਾਲੇ ਨੇ ਦੱਸਿਆ, ‘ਅਪਰੈਲ, 2022 ਦੌਰਾਨ ਭਾਰਤ ਦਾ ਕੁੱਲ ਕੋਲਾ ਉਤਪਾਦਨ 661.54 ਲੱਖ ਟਨ ਸੀ।’ ਕੋਲ ਇੰਡੀਆ ਲਿਮਿਟਡ (ਸੀਆਈਐੱਲ) ਅਤੇ ਉਸ ਦੀਆਂ ਭਾਈਵਾਲ ਕੰਪਨੀਆਂ ਨੇ ਪਿਛਲੇ ਮਹੀਨੇ 5.34 ਕਰੋੜ ਟਨ ਕੋਲੇ ਦਾ ਉਤਪਾਦਨ ਕੀਤਾ ਜਦਕਿ ਸਿੰਗਰੇਨੀ ਕੋਲੇਰੀਜ਼ ਕੰਪਨੀ ਲਿਮਿਟਡ (ਐੱਸਸੀਸੀਐੱਲ) ਵੱਲੋਂ 53 ਲੱਖ ਟਨ ਅਤੇ ਨਿੱਜੀ (ਕੈਪਟਿਵ) ਖਾਣਾਂ ਵੱਲੋਂ 73 ਲੱਖ ਟਨ ਕੋਲੇ ਦਾ ਉਤਪਾਦਨ ਕੀਤਾ ਗਿਆ ਹੈ। -ਪੀਟੀਆਈ