ਮੋਹਿੰਦਰ ਕੌਰ ਮੰਨੂ
ਸੰਗਰੂਰ, 9 ਮਾਰਚ
ਤਕਰਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮਾਸਟਰ ਪਰਮਵੇਦ, ਨਿਰਮਲ ਸਿੰਘ, ਸੁਨੀਤਾ ਰਾਣੀ ਅਤੇ ਤੇਜਾ ਸਿੰਘ ਅਧਾਰਤ ਤਰਕਸ਼ੀਲ ਟੀਮ ਨੇ ਕਿਸਾਨ ਮੋਰਚੇ ਵਿਚ ਪਹੁੰਚ ਕੇ ਸੂਬਾ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਖੇਤੀ ਕਾਨੂੰਨ, ਸੰਘਰਸ਼ ਤੇ ਵਿਗਿਆਨਕ ਚੇਤਨਾ’ ਕਿਸਾਨਾਂ ਨੂੰ ਵੰਡੀਆਂ|
ਇਸ ਸਬੰਧੀ ਇਕਾਈ ਦੇ ਪ੍ਰਧਾਨ ਮਾ. ਪਰਮਵੇਦ ਨੇ ਦੱਸਿਆ ਕਿ ਇਸ ਪੁਸਤਕ ਦੇ ਦੋ ਭਾਗ ਹਨ, ਪਹਿਲੇ ਵਿਚ ਕਾਰਪੋਰੇਟ ਘਰਾਣਿਆਂ ਦੀ ਅਸਲੀਅਤ, ਕਰੋਨਾ ਦੀ ਆੜ ਵਿਚ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਦੇ ਹਰ ਖੇਤਰ ਵਿੱਚ ਪੈਣ ਵਾਲੇ ਪ੍ਰਭਾਵ, ਅੰਬਾਨੀ-ਅਡਾਨੀ ਨਿਸ਼ਾਨੇ ’ਤੇ ਕਿਉਂ ਅਤੇ ਕਿਸਾਨੀ ਸੰਘਰਸ਼ ਸਬੰਧੀ ਲੇਖ ਹਨ। ਕਿਤਾਬ ਦੇ ਦੂਜੇ ਭਾਗ ਵਿੱਚ ਅੰਧ-ਵਿਸ਼ਵਾਸਾਂ, ਲਾਈਲਗਤਾ ਤਿਆਗ ਕੇ ਆਪਣਾ ਨਜ਼ਰੀਆ ਵਿਗਿਆਨਕ ਬਣਾਉਣ ਤੇ ਵਿਗਿਆਨਕ ਚੇਤਨਾ ਪੈਦਾ ਕਰਨ ਵਾਲੇ ਲੇਖ ਹਨ|