ਨਵੀਂ ਦਿੱਲੀ, 17 ਫਰਵਰੀ
ਕੇਂਦਰ ਸਰਕਾਰ ਨੇ ਦਿੱਲੀ-ਐੱਨਸੀਆਰ ਇਲਾਕੇ ਵਿੱਚ ਡੀਜ਼ਲ ਜੈਨਰੇਟਰਾਂ ’ਤੇ ਲਗਾਈ ਪਾਬੰਦੀ ਵੀਰਵਾਰ ਤੋਂ ਫੌਰੀ ਤੌਰ ’ਤੇ ਹਟਾ ਲਈ ਹੈ। ਏਅਰ ਕੁਆਲਿਟੀ ਪੈਨਲ ਦੀ ਸਬ-ਕਮੇਟੀ ਨੇ ਬੁੱਧਵਾਰ ਨੂੰ ਮੀਟਿੰਗ ਦੌਰਾਨ ਦਿੱਲੀ-ਐੱਨਸੀਆਰ ਇਲਾਕੇ ਵਿੱਚ ਹਵਾ ਦੀ ਕੁਆਲਿਟੀ ਦਾ ਜਾਇਜ਼ਾ ਲਿਆ ਸੀ ਤੇ ਹਵਾ ਦੀ ਕੁਆਲਿਟੀ ਵਿੱਚ ਸੁਧਾਰ ਮਗਰੋਂ ਡੀਜ਼ਲ ਸੈੱਟ ਚਲਾਉਣ ਤੋਂ ਪਾਬੰਦੀ ਹਟਾ ਲਈ ਹੈ। ਸਬ-ਕਮੇਟੀ ਅਨੁਸਾਰ ਦਿੱਲੀ ਇਲਾਕੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਹਵਾ ਦੇ ਸ਼ੁੱਧੀਕਰਨ ਵਿੱਚ ਹੋਰ ਸੁਧਾਰ ਹੋਵੇਗਾ। -ਪੀਟੀਆਈ