ਜੰਮੂ, 4 ਅਪਰੈਲ
ਸ੍ਰੀਨਗਰ ਦੇ ਮੈਸੂਮਾ ਦੇ ਲਾਲ ਚੌਕ ਖੇਤਰ ਵਿਚ ਸੀਆਰਪੀਐਫ ਦੇ ਦੋ ਜਵਾਨਾਂ ’ਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਕੋਲ ਏ ਕੇ 47 ਸਨ। ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੀਆਰਪੀਐਫ ਦੇ ਜਵਾਨ ਮੰਦਰ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ।