ਵਾਸ਼ਿੰਗਟਨ, 8 ਫਰਵਰੀ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਇਤਿਹਾਸਕ ਪ੍ਰਕਿਰਿਆ ਇਸ ਹਫ਼ਤੇ ਸ਼ੁਰੂ ਹੋਣ ਵਾਲੀ ਹੈ। ਡੈਮੌਕ੍ਰੈਟਿਕ ਪਾਰਟੀ ਦੇ ਮੈਂਬਰ ਚਾਹੁੰਦੇ ਹਨ ਕਿ ਇਸ ਵਿੱਚ ਯੂਐੱਸ ਕੈਪੀਟਲ(ਅਮਰੀਕੀ ਸੰਸਦ) ’ਤੇ ਹਜ਼ੂਮ ਦੇ ਹਿੰਸਕ ਹਮਲੇ ਲਈ ਟਰੰਪ ਨੂੰ ਦੋਸ਼ੀ ਠਹਿਰਾਇਆ ਜਾਵੇ, ਉਧਰ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੂੰ ਇਸ ਪ੍ਰਕਿਰਿਆ ਦੇ ਛੇਤੀ ਖ਼ਤਮ ਹੋਣ ਦੀ ਉਮੀਦ ਹੈ। ਸੰਸਦ ਭਵਨ ’ਤੇ ਹਮਲੇ ਦੀ ਘਟਨਾ ਦੇ ਲਗਪਗ ਇਕ ਮਹੀਨੇ ਮਗਰੋਂ ਮਹਾਦੋਸ਼ ਦੀ ਪ੍ਰਕਿਰਿਆ ਆਰੰਭ ਹੋਵੇਗੀ। ਇਸ ਵਾਰ ਪ੍ਰਕਿਰਿਆ ਦੇ ਪਹਿਲਾਂ ਦੀ ਕਾਰਵਾਈ ਵਾਂਗ ਮੁਸ਼ਕਲ ਅਤੇ ਲੰਬੇ ਸਮੇਂ ਤਕ ਚੱਲਣ ਦੀ ਉਮੀਦ ਨਹੀਂ ਹੈ, ਜਿਸ ਵਿੱਚ ਟਰੰਪ ਇਕ ਵਰ੍ਹੇ ਪਹਿਲਾਂ ਬਰੀ ਹੋ ਗਏ ਸਨ। -ਏਜੰਸੀ