ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਪਰੈਲ
ਜ਼ਿਲ੍ਹੇ ਵਿੱਚ ਕਰੋਨਾਵਾਇਰਸ ਕਾਰਨ ਅੱਜ 6 ਮੌਤਾਂ ਹੋਈਆਂ ਹਨ ਜਦੋਂਕਿ 437 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਕਰੋਨਾ ਕਾਰਨ 979 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 33,768 ਤੱਕ ਜਾ ਪਹੁੰਚੀ ਹੈ। ਅੱਜ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ 407 ਜਲੰਧਰ ਨਾਲ ਸਬੰਧਤ ਹਨ ਅਤੇ 30 ਬਾਹਰਲੇ ਜ਼ਿਲ੍ਹਿਆਂ ਦੇ ਵਸਨੀਕ ਹਨ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਪਿੰਡ ਸੰਤੂਨੰਗਲ ਦੇ ਵਸਨੀਕ ਏਐੱਸਆਈ ਅੰਗਰੇਜ਼ ਸਿੰਘ (50) ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਉਸ ਦੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਪੰਜਾਬ ਆਰਮਡ ਪੁਲੀਸ 13 ਬਟਾਲੀਅਨ ਚੰਡੀਗੜ੍ਹ ਵਿੱਚ ਏਐੱਸਆਈ ਵਜੋਂ ਤੈਨਾਤ ਸੀ ਤੇ ਡਿਊਟੀ ਦੌਰਾਨ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਸੈਕਟਰ-16 ਚੰਡੀਗੜ੍ਹ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।