ਪੱਤਰ ਪ੍ਰੇਰਕ
ਅਬੋਹਰ, 5 ਅਗਸਤ
ਨੇੜਲੇ ਪਿੰਡ ਪੰਜਕੋਸੀ ਤੋਂ ਟੈਂਪੂ ’ਤੇ ਅਬੋਹਰ ਵੱਲ ਆ ਰਹੇ ਇਕ ਵਿਅਕਤੀ ’ਤੇ ਲੰਘੀ ਰਾਤ ਦੋ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਕੋਲੋਂ ਕਰੀਬ 15,500 ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਨਾਨਕ ਨਗਰੀ ਗਲੀ ਨੰਬਰ-5 ਦਾ ਵਸਨੀਕ ਨਰੇਸ਼ ਕਟਾਰੀਆ ਫੇਰੀ ਲਗਾ ਕੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਲੰਘੀ ਰਾਤ ਕਰੀਬ 9 ਵਜੇ ਜਦੋਂ ਉਹ ਟੈਂਪੂ ਵਿੱਚ ਪਿੰਡ ਪੰਜਕੋਸੀ ਤੋਂ ਅਬੋਹਰ ਵੱਲ ਆ ਰਿਹਾ ਸੀ ਤਾਂ ਰਸਤੇ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਕੋਲੋਂ ਕਰੀਬ 15,500 ਰੁਪਏ ਲੁੱਟ ਲਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।