ਜਗਜੀਤ ਸਿੰਘ
ਮੁਕੇਰੀਆਂ, 25 ਨਵੰਬਰ
ਇੱਥੇ ਡੀਐੱਸਪੀ ਦਫ਼ਤਰ ਵੱਲੋਂ ਆਰਜ਼ੀ ਤੌਰ ’ਤੇ ਦਫ਼ਤਰ ਚਲਾਉਣ ਵਾਸਤੇ ਲਈ ਸ਼ਾਹ ਨਹਿਰ ਵਿਭਾਗ ਦੀ ਕੋਠੀ ਉੱਤੇ ਪੁਲੀਸ ਵਿਭਾਗ ਦਾ ਕਬਜ਼ਾ ਬਰਕਰਾਰ ਹੈ। ਸਾਲ 2012 ਵਿੱਚ ਕਾਬਜ਼ ਹੋਏ ਡੀਐੱਸਪੀ ਦਫ਼ਤਰ ਵੱਲ ਸ਼ਾਹ ਨਹਿਰ ਦਾ ਕਰੀਬ 9 ਸਾਲ ਦਾ ਕਿਰਾਇਆ ਖੜ੍ਹਾ ਹੈ। ਸ਼ਾਹ ਨਹਿਰ ਦਫ਼ਤਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਲ 2012 ਵਿੱਚ ਡੀਐੱਸਪੀ ਦਫ਼ਤਰ ਨੂੰ ਐੱਸਡੀਐਮ ਦੀ ਸਿਫਾਰਿਸ਼ ਉੱਤੇ ਇੱਥੇ ਆਰਜ਼ੀ ਰਿਹਾਇਸ਼ ਦਿੱਤੀ ਗਈ ਸੀ ਪਰ ਵਿਭਾਗ ਨੇ ਆਪਣੀ ਆਰਜ਼ੀ ਰਿਹਾਇਸ਼ ਨਾ ਛੱਡੀ ਤਾਂ ਸ਼ਾਹ ਨਹਿਰ ਅਧਿਕਾਰੀਆਂ ਨੇ 2017 ਵਿੱਚ ਪੁਲੀਸ ਵਿਭਾਗ ਤੋਂ ਪ੍ਰਤੀ ਮਹੀਨਾ 10000 ਰੁਪਏ ਕੋਠੀ ਦੇ ਕਿਰਾਏ ਦੇ ਹਿਸਾਬ ਨਾਲ ਆਪਣਾ ਕਿਰਾਇਆ ਮੰਗਿਆ ਸੀ ਪਰ ਵਿਭਾਗ ਨੇ ਇਹ ਕਿਰਾਇਆ ਅਦਾ ਨਾ ਕੀਤਾ ਅੰਕੜਿਆਂ ਅਨੁਸਾਰ ਕਰੀਬ 9 ਸਾਲ ਦਾ ਸ਼ਾਹ ਨਹਿਰ ਦਫ਼ਤਰ ਦਾ ਪੁਲੀਸ ਵਿਭਾਗ ਵੱਲ ਕਰੀਬ 12 ਲੱਖ ਦਾ ਕਿਰਾਇਆ ਖੜ੍ਹਾ ਹੈ। ਸ਼ਾਹ ਨਹਿਰ ਅਧਿਕਾਰੀਆਂ ਦਾ ਖੁਦ ਦਾ ਹਾਲ ਇਹ ਹੈ ਕਿ ਆਪਣਾ ਦਫ਼ਤਰ ਅਸੁਰੱਖਿਅਤ ਤੇ ਖਸਤਾ ਹਾਲਤ ਵਿੱਚ ਚੱਲ ਰਿਹਾ ਹੈ।
ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਵਾਂਗੇ: ਡੀਐੱਸਪੀ ਕਿਰਾਏ ਸਬੰਧੀ ਡੀਐੱਸਪੀ ਮੁਕੇਰੀਆਂ ਪਰਮਜੀਤ ਸਿੰਘ ਨੇ ਕਿਹਾ ਕਿ ਉਨਾਂ ਦੀ ਨਿਯੁਕਤੀ ਹਾਲ ਹੀ ਦੌਰਾਨ ਹੋਈ ਹੈ। ਕਿਰਾਏ ਬਾਰੇ ਉਹ ਹੇਠਲੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰਕੇ ਉੱਚ ਅਧਿਕਾਰੀਆਂ ਨੂੰ ਅਦਾਇਗੀ ਸਬੰਧੀ ਲਿਖਣਗੇ।