ਮਹਿਲ ਕਲਾਂ: ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਕੌਮੀ ਵਜ਼ੀਫਾ ਪ੍ਰੀਖਿਆ ਪਾਸ ਕਰਨ ਵਾਲੇ 9 ਵਿਦਿਆਰਥੀਆਂ ਦਾ ਸਕੂਲ ’ਚ ਸਨਮਾਨ ਕੀਤਾ ਗਿਆ। ਸਕੂਲ ਮੁਖੀ ਦਰਸ਼ਨ ਸਿੰਘ ਖੇੜੀ ਨੇ ਦੱਸਿਆ ਕਿ ਰਘਬੀਰ ਚੰਦ, ਬਲਵੰਤ ਸਿੰਘ ਅਤੇ ਕਮਲਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਕੌਮੀ ਵਜ਼ੀਫਾ ਪ੍ਰੀਖਿਆ ਦੀ ਤਿਆਰੀ ਕਰਵਾਈ ਗਈ ਅਤੇ ਸਕੂਲ ਦੇ 12 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਜਿਨ੍ਹਾਂ ਵਿੱਚੋਂ 9 ਵਿਦਿਆਰਥੀ ਮਨਪ੍ਰੀਤ ਸਿੰਘ, ਹਰਮਨ ਸਿੰਘ, ਕੁਲਦੀਪ ਕੌਰ, ਜਸਪ੍ਰੀਤ ਸਿੰਘ, ਕਿਰਨਪਾਲ ਕੌਰ, ਨਰਵੀਰ ਸਿੰਘ, ਅਮਨਦੀਪ ਕੌਰ, ਮਨਜੀਤ ਕੌਰ ਅਤੇ ਰਮਨਦੀਪ ਸਿੰਘ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਏ ਹਨ। ਵਜ਼ੀਫਾ ਪ੍ਰੀਖਿਆ ’ਚ 145 ਅੰਕਾਂ ਦੀ ਪ੍ਰਾਪਤੀ ਨਾਲ ਵਿਦਿਆਰਥੀ ਮਨਪ੍ਰੀਤ ਸਿੰਘ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਰਿਹਾ ਹੈ। -ਪੱਤਰ ਪ੍ਰੇਰਕ