ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਅਕਤੂਬਰ
ਦੱਖਣੀ ਵਿਧਾਨ ਸਭਾ ਹਲਕੇ ਦੇ ਵੇਰਕਾ ਇਲਾਕੇ ਵਿੱਚ ਨਸ਼ੇ ’ਚ ਬੇਸੁੱਧ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ। ਇਹ ਨੌਜਵਾਨ ਇਕ ਈ-ਰਿਕਸ਼ਾ ਵਿੱਚ ਬੈਠਾ ਹੋਇਆ ਹੈ ਅਤੇ ਉਸ ਦਾ ਸਿਰ ਹੈਂਡਲ ’ਤੇ ਹੈ। ਰਿਕਸ਼ੇ ਵਿੱਚ ਹੀ ਹੇਠਾਂ ਇਕ ਸਰਿੰਜ ਵੀ ਦਿਖਾਈ ਦੇ ਰਹੀ ਹੈ। ਵੀਡੀਓ ਤੋਂ ਅਜਿਹਾ ਲੱਗਦਾ ਹੈ ਕਿ ਉਹ ਈ-ਰਿਕਸ਼ਾ ਚਾਲਕ ਹੈ ਅਤੇ ਨਸ਼ਾ ਲੈਣ ਤੋਂ ਬਾਅਦ ਉਹ ਬੇਸੁਧ ਹੋ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਆਉਂਦੇ ਇਲਾਕੇ ਮਕਬੂਲਪੁਰਾ, ਚਮਰੰਗ ਰੋਡ ਆਦਿ ’ਚ ਵੀ ਨੌਜਵਾਨਾਂ ਦੇ ਨਸ਼ੇ ਕਰਦੇ ਦੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਹਨ।