ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਅਗਸਤ
ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਵਾਰਡਾਂ ਦੇ ਸਮੁੱਚੇ ਵਿਕਾਸ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਪੱਛਮੀ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ। ਕੌਂਸਲਰਾਂ ਵੱਲੋਂ ਨਵ-ਨਿਯੁਕਤ ਕਮਿਸ਼ਨਰ ਕੁਮਾਰ ਸੌਰਭ ਰਾਜ ਦਾ ਨਿੱਘਾ ਸਵਾਗਤ ਕੀਤਾ ਗਿਆ। ਮੇਅਰ ਅਤੇ ਕਮਿਸ਼ਨਰ ਵੱਲੋਂ ਹਰ ਕੌਂਸਲਰ ਨੂੰ ਵੱਖੋ-ਵੱਖਰੇ ਤੌਰ ’ਤੇ ਸੁਣਿਆ ਗਿਆ ਅਤੇ ਵਾਰਡ ਨਾਲ ਸਬੰਧਤ ਸਮੱਸਿਆਵਾਂ ਨੋਟ ਕੀਤੀਆਂ ਗਈਆਂ। ਮੀਟਿੰਗ ਵਿਚ ਮੇਅਰ ਅਤੇ ਕਮਿਸ਼ਨਰ ਨੇ ਕੌਂਸਲਰਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੇ ਵਾਰਡਾਂ ਨਾਲ ਸਬੰਧਤ ਜਿੰਨੇ ਵੀ ਕੰਮ ਹਾਊਸ ਵਿੱਚੋਂ ਪਾਸ ਹੋ ਚੁੱਕੇ ਹਨ ਉਹ ਜਲਦ ਸ਼ੁਰੂ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਹਰ ਕੌਂਸਲਰ ਨੂੰ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਲਈ 25 ਤੋਂ 30 ਲੱਖ ਰੁਪਏ ਦੀ ਲਾਗਤ ਵਾਲੇ ਕੰਮ ਦੇ ਐਸਟੀਮੇਟ ਤਿਆਰ ਕਰਵਾਉਣ ਲਈ ਕਿਹਾ।
ਮੀਟਿੰਗ ਵਿੱਚ ਕੌਂਸਲਰ ਪ੍ਰਮੋਦ ਕੁਮਾਰ ਬੱਬਲਾ, ਸੁਰਿੰਦਰ ਚੌਧਰੀ, ਜਗਦੀਸ਼ ਕਾਲੀਆ, ਸੁਖਬੀਰ ਸਿੰਘ ਸੋਨੀ, ਸਕੱਤਰ ਸਿੰਘ, ਦਵਿੰਦਰ ਪਹਿਲਵਾਨ, ਸੁਰਜੀਤ ਸਿੰਘ, ਸੰਜੀਵ ਟਾਂਗਰੀ, ਕਿਰਨਦੀਪ ਸਿੰਘ ਮੋਨੂੰ, ਸਤੀਸ਼ ਬੱਲੂ, ਕੰਵਲਜੀਤ ਸਿੰਘ, ਵਨੀਤ ਗੁਲਾਟੀ, ਛਵੀ ਢਿੱਲੋਂ, ਵਿਰਾਟ ਦੇਵਗਨ ਤੇ ਰਮਨ ਸ਼ਰਮਾ ਹਾਜ਼ਰ ਸਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕੇ ਮੁਤਾਬਿਕ ਵਾਰਡ ਕੌਂਸਲਰਾਂ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਪੂਰਬੀ ਅਤੇ ਦੱਖਣੀ ਦੇ ਕੌਂਸਲਰਾਂ ਨਾਲ ਮੀਟਿੰਗ ਨਾਲ ਕੀਤੀ।
ਮੇਅਰ ਅਤੇ ਕਮਿਸ਼ਨਰ ਵੱਲੋਂ ਹਰ ਇਕ ਕੌਂਸਲਰ ਨੂੰ ਵੱਖੋ-ਵੱਖਰੇ ਤੌਰ ’ਤੇ ਸੁਣਿਆ ਗਿਆ ਅਤੇ ਵਾਰਡ ਨਾਲ ਸਬੰਧਤ ਸਮੱਸਿਆਵਾਂ ਨੋਟ ਕੀਤੀਆਂ ਗਈਆਂ। ਮੀਟਿੰਗ ਵਿੱਚ ਕੌਂਸਲਰ ਜਤਿੰਦਰ ਕੌਰ ਸੋਨੀਆ, ਜੀਤ ਸਿੰਘ ਭਾਟੀਆ, ਦਲਬੀਰ ਸਿੰਘ ਮੰਮਣਕੇ, ਅਸ਼ਵਨੀ ਕਾਲੇਸ਼ਾਹ, ਦਮਨਦੀਪ ਸਿੰਘ, ਸੰਨੀ ਕੁੰਦਰਾ, ਰਾਜੇਸ਼ ਮਦਾਨ, ਸਤਨਾਮ ਸਿੰਘ, ਗਗਨਦੀਪ ਸਿੰਘ ਸਹਿਜੜਾ, ਨਵਦੀਪ ਸਿੰਘ ਹੁੰਦਲ, ਜਸਵਿੰਦਰ ਸਿੰਘ ਲਾਡੋ ਪਹਿਲਵਾਨ, ਜਰਨੈਲ ਸਿੰਘ ਢੋਟ, ਕੌਂਸਲਰ ਪਤੀ ਪ੍ਰਗਟ ਸਿੰਘ ਧੁੰਨਾ, ਗਰੀਸ਼ ਸ਼ਰਮਾ, ਸੌਰਭ ਮਿੱਠੂ ਮਦਾਨ, ਕੌਂਸਲਰ ਪਤੀ ਬਲਦੇਵ ਸਿੰਘ ਸੰਧੂ, ਕੌਂਸਲਰ ਪਤੀ ਬਲਵਿੰਦਰ ਸਿੰਘ ਨਵਾਂਪਿੰਡ, ਕੌਂਸਲਰ ਪੁੱਤਰ ਜਵਿੰਦਰ ਸਿੰਘ, ਰਣਜੀਤ ਸਿੰਘ ਭਗਤ ਤੇ ਅਮਰਬੀਰ ਸਿੰਘ ਗਿੱਲ ਆਦਿ ਹਾਜ਼ਰ ਸਨ।