ਮਾਲੇਰਕੋਟਲਾ: ਇਸ ਸਾਲ ਹੱਜ ਕਰਨ ਲਈ ਸਾਊਦੀ ਅਰਬ ਦੇ ਸ਼ਹਿਰ ਮੱਕਾ ਅਤੇ ਮਦੀਨਾ ਜਾਣ ਦੇ ਇੱਛਕ ਵਿਅਕਤੀਆਂ ਦੀ ਮੈਡੀਕਲ ਜਾਂਚ ਲਈ ਅੱਜ ਜਮਾਤ ਇਸਲਾਮੀ ਹਿੰਦ ਦੇ ਸਥਾਨਕ ਦਫ਼ਤਰ ਵਿੱਚ ਕੈਂਪ ਲਾਇਆ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਕੈਂਪ ਵਿੱਚ ਹਾਜੀਆਂ ਦੀ ਮੈਡੀਕਲ ਜਾਂਚ ਲਈ ਸਥਾਨਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਪਹੁੰਚੀ ਹੋਈ ਸੀ। ਜਮਾਤ ਦੇ ਹੱਜ ਸੈੱਲ ਦੇ ਆਗੂ ਜਨਾਬ ਮੁਹੰਮਦ ਉਸਮਾਨ ਨੇ ਦੱਸਿਆ ਕਿ ਹੱਜ ਮੌਕੇ ਸਾਊਦੀ ਅਰਬ ਪਹੁੰਚਣ ਵਾਲੇ ਲੱਖਾਂ ਯਾਤਰੀਆਂ ਵਿੱਚ ਕਿਸੇ ਛੂਤ ਦੀ ਬਿਮਾਰੀ ਦੇ ਫ਼ੈਲਣ ਦੀ ਸੰਭਾਵਨਾ ਨੂੰ ਰੋਕਣ ਲਈ ਉੱਥੋਂ ਦੀ ਹਕੂਮਤ ਵੱਲੋਂ ਅਜਿਹੀ ਜਾਂਚ ਲਾਜ਼ਮੀ ਕੀਤੀ ਹੋਈ ਹੈ। ਇਸ ਮੌਕੇ ਜਨਾਬ ਮੁਹੰਮਦ ਰਮਜ਼ਾਨ ਸਈਦ, ਪ੍ਰਿੰਸੀਪਲ ਮੁਹੰਮਦ ਅਸਰਾਰ, ਸਾਦਿਕ ਢਿੱਲੋਂ, ਮੁਹੰਮਦ ਆਬਿਦ, ਹੈਡਮਾਸਟਰ ਮੁਹੰਮਦ ਨਜ਼ੀਰ ਅਤੇ ਮੁਹੰਮਦ ਅਸ਼ਰਫ਼ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ