ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੁਫ਼ਤ ਦੀ ਰਿਓੜੀ’ ਵਾਲੇ ਬਿਆਨ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਭ੍ਰਿਸ਼ਟ ਕਾਰੋਬਾਰੀਆਂ ਦਾ 10 ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਵਰੁਣ ਨੇ ਟਵੀਟ ਕੀਤਾ,‘‘ਜੋ ਸੰਸਦ ਗਰੀਬਾਂ ਨੂੰ ਪੰਜ ਕਿੱਲੋ ਰਾਸ਼ਨ ਦਿੱਤੇ ਜਾਣ ’ਤੇ ਧੰਨਵਾਦ ਦੀ ਖਾਹਿਸ਼ ਰਖਦੀ ਹੈ, ਉਹੀ ਸੰਸਦ ਦੱਸਦੀ ਹੈ ਕਿ ਪੰਜ ਸਾਲਾਂ ’ਚ ਭ੍ਰਿਸ਼ਟ ਕਾਰੋਬਾਰੀਆਂ ਦਾ 10 ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਮੁਆਫ਼ ਹੋਇਆ ਹੈ। ਮੁਫ਼ਤ ਦੀਆਂ ਰਿਓੜੀਆਂ ਲੈਣ ਵਾਲਿਆਂ ’ਚ ਮੇਹੁਲ ਚੋਕਸੀ ਤੇ ਰਿਸ਼ੀ ਅਗਰਵਾਲ ਦਾ ਨਾਮ ਸਿਖਰ ’ਤੇ ਹੈ।’’ -ਪੀਟੀਆਈ