ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਈ
ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 43 ਆਈਏਐੱਸ ਅਤੇ 38 ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਜਾਣਕਾਰੀ ਮੁਤਾਬਕ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਦੇ ਨਾਲ ਭੂਮੀ ਰੱਖਿਆ ਵਿਭਾਗ ਤੇ ਬਾਗ਼ਵਾਨੀ ਵਿਭਾਗਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਵਿਕਾਸ ਪ੍ਰਤਾਪ ਨੂੰ ਪ੍ਰਮੁੱਖ ਸਕੱਤਰ ਯੋਜਨਾ, ਮੱਛੀ ਪਾਲਣ ਤੇ ਪਸ਼ੂ ਪਾਲਣ ਦੇ ਡੇਅਰੀ ਵਿਕਾਸ ਵਿਭਾਗ, ਆਰ. ਕੇ. ਕੌਸ਼ਿਕ ਨੂੰ ਸ਼ੂਗਰਫੈੱਡ ਦਾ ਐੱਮ.ਡੀ., ਕੇ.ਕੇ. ਯਾਦਵ ਨੂੰ ਸਕੱਤਰ ਕਰ ਕਮਿਸ਼ਨਰ ਤੋਂ ਇਲਾਵਾ ਸੀਈਓ ਪੰਜਾਬ ਬਿਓਰੋ ਆਫ਼ ਇਨਵੈਸਟਮੈਂਟ, ਅਰਸ਼ਦੀਪ ਸਿੰਘ ਥਿੰਦ ਨੂੰ ਮੁੱਖ ਪ੍ਰਸ਼ਾਸਕ ਪੁੱਡਾ ਤੇ ਡਾਇਰੈਕਟਰ ਟਾਊਨ ਅਤੇ ਕੰਟਰੀ ਪਲਾਨਿੰਗ, ਸਿੱਬਨ ਸੀ ਨੂੰ ਡਾਇਰੈਕਟਰ ਉਦਯੋਗ ਤੇ ਐੱਮ.ਡੀ. ਪੀਐੱਸਆਈਡੀਸੀ ਤੇ ਡਾਇਰੈਕਟਰ ਸੂਚਨਾ ਤਕਨਾਲੋਜੀ ਤੇ ਮੈਗਸੀਪਾ, ਕੰਵਲਪ੍ਰੀਤ ਕੌਰ ਬਰਾੜ ਵਿਸ਼ੇਸ਼ ਸਕੱਤਰ ਪਰਵਾਸੀ ਮਾਮਲੇ ਤੇ ਐੱਮ.ਡੀ. ਵੇਅਰਹਾਊਸਿੰਗ ਕਾਰਪੋਰੇਸ਼ਨ, ਭੁਪਿੰਦਰ ਸਿੰਘ ਨੂੰ ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਸ੍ਰੀਮਤੀ ਨੀਲਮਾ ਨੂੰ ਐੱਮ.ਡੀ. ਪੰਜਾਬ ਸਿਹਤ ਨਿਗਮ ਲਾਇਆ ਗਿਆ ਹੈ।
ਇਸ ਤਰ੍ਹਾਂ ਵਿਨੇ ਬੁਬਲਾਨੀ ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ ਤੇ ਸਕੱਤਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਸੰਜੈ ਪੋਪਲੀ ਨੂੰ ਕਮਿਸ਼ਨਰ ਡਿਸੇਬਿਲਟੀ ਤੇ ਡਾਇਰੈਕਟਰ ਪੈਨਸ਼ਨ, ਮੋਹਿੰਦਰ ਪਾਲ ਨੂੰ ਐੱਮ.ਡੀ. ਪਨਸਪ, ਵਰਿੰਦਰ ਕੁਮਾਰ ਸ਼ਰਮਾ ਨੂੰ ਸੀਈਓ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਸੋਨਾਲੀ ਗਿਰੀ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਪੇਡਾ, ਸ੍ਰੀਮਤੀ ਈਸ਼ਾ ਨੂੰ ਸੰਯੁਕਤ ਡਾਇਰੈਕਟਰ-ਕਮ-ਸੀਈਓ ਪੰਜਾਬ ਮਿਉਂਸਿਪਲ ਇਨਫਰਾਸਟਰੱਕਚਰ ਵਿਕਾਸ ਕੰਪਨੀ, ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਕਰਨੇਸ਼ ਸ਼ਰਮਾ ਨੂੰ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਘਣਸ਼ਿਆਮ ਥੋਰੀ (ਡੀਸੀ ਜਲੰਧਰ) ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਿਟੀ, ਹੁਸ਼ਿਆਰਪੁਰ ਦੇ ਡੀਸੀ ਸੰਦੀਪ ਹੰਸ ਨੂੰ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਦਾ ਵਾਧੂ ਚਾਰਜ, ਕੁਮਾਰ ਸੌਰਭ ਰਾਜ ਨੂੰ ਵਿਸ਼ੇਸ਼ ਸਕੱਤਰ ਕਰ ਤੇ ਆਬਕਾਰੀ ਤੇ ਗ੍ਰਹਿ ਵਿਭਾਗ, ਗਿਰੀਸ਼ ਦਿਆਲਨ ਨੂੰ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ, ਦੀਪਤੀ ਉੱਪਲ ਨੂੰ ਡਾਇਰੈਕਟਰ ਜਨਰਲ ਰੁਜ਼ਗਾਰ ਉਤਪੱਤੀ, ਸ਼ੀਨਾ ਅਗਰਵਾਲ ਨੂੰ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਤੇ ਕੇਸ਼ਵ ਹਿੰਗੋਨੀਆ ਨੂੰ ਵਿਸ਼ੇਸ਼ ਸਕੱਤਰ ਸਹਿਕਾਰਤਾ ਲਾਇਆ ਗਿਆ ਹੈ।
ਇਸੇ ਤਰ੍ਹਾਂ ਸੁਰਭੀ ਮਲਿਕ ਡੀਸੀ ਲੁਧਿਆਣਾ ਨੂੰ ਮੁੱਖ ਪ੍ਰਸ਼ਾਸਕ ਲੁਧਿਆਣਾ ਵਿਕਾਸ ਅਥਾਰਿਟੀ, ਭੁਪਿੰਦਰ ਸਿੰਘ ਨੂੰ ਵਿਸ਼ੇਸ਼ ਸਕੱਤਰ ਬਿਜਲੀ, ਹਰਬੀਰ ਸਿੰਘ ਨੂੰ ਕਮਿਸ਼ਨਰ ਨਗਰ ਨਿਗਮ ਪਠਾਨਕੋਟ, ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੂੰ ਪੀਡੀਏ ਦੀ ਪ੍ਰਸ਼ਾਸਕ ਦਾ ਚਾਰਜ, ਡੀਸੀ ਫਾਜ਼ਿਲਕਾ ਹਿਮਾਂਸ਼ੂ ਅਗਰਵਾਲ ਨੂੰ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਦਾ ਵਾਧੂ ਚਾਰਜ, ਰਾਜੇਸ਼ ਧੀਮਾਨ ਨੂੰ ਡਾਇਰੈਕਟਰ ਖੇਡਾਂ ਤੇ ਯੁਵਾ ਮਾਮਲੇ, ਅਭਿਜੀਤ ਕਪਲਿਸ਼ ਨੂੰ ਵਧੀਕ ਸਕੱਤਰ ਸਥਾਨਕ ਸਰਕਾਰਾਂ, ਆਦਿੱਤਿਆ ਉੱਪਲ ਨੂੰ ਕਮਿਸ਼ਨਰ ਨਗਰ ਨਿਗਮ ਪਟਿਆਲਾ, ਪਰਮਬੀਰ ਸਿੰਘ ਨੂੰ ਏਡੀਸੀ ਵਿਕਾਸ ਬਰਨਾਲਾ, ਦੀਪ ਸ਼ਿਖਾ ਸ਼ਰਮਾ ਨੂੰ ਕਮਿਸ਼ਨਰ ਨਗਰ ਨਿਗਮ ਜਲੰਧਰ, ਉਮਾ ਸ਼ੰਕਰ ਗੁਪਤਾ ਨੂੰ ਵਧੀਕ ਸੀਈਓ ਇਨਵੈਸਟਮੈਂਟ ਪ੍ਰਮੋਸ਼ਨ ਤੇ ਐੱਮ.ਡੀ. ਪੰਜਾਬ ਇਨਫੋਟੈੱਕ ਤੇ ਪਨਕੌਮ, ਸੰਦੀਪ ਰਿਸ਼ੀ ਨੂੰ ਵਧੀਕ ਕਮਿਸ਼ਨਰ ਆਬਕਾਰੀ, ਉਪਕਾਰ ਸਿੰਘ ਨੂੰ ਏਡੀਸੀ ਜਨਰਲ ਮਾਨਸਾ, ਅਮਰਪ੍ਰੀਤ ਕੌਰ ਸੰਧੂ ਨੂੰ ਕਮਿਸ਼ਨਰ ਨਗਰ ਨਿਗਮ ਮੋਗਾ, ਅਜੈ ਅਰੋੜਾ ਨੂੰ ਏਡੀਸੀ ਜਨਰਲ ਕਪੂਰਥਲਾ, ਰਾਜੀਵ ਕੁਮਾਰ ਗੁਪਤਾ ਨੂੰ ਸਕੱਤਰ ਤਕਨੀਕੀ ਸਿੱਖਿਆ ਬੋਰਡ ਤੇ ਡੀਪੀਆਈ ਕਾਲਜਿਜ਼, ਅਮਨਦੀਪ ਬਾਂਸਲ ਨੂੰ ਮੁੱਖ ਪ੍ਰਸ਼ਾਸਕ ਗਮਾਡਾ, ਵਿਰਾਜ ਸ਼ਾਮਕਰਨ ਨੂੰ ਐੱਸਡੀਐੱਮ ਬਾਬਾ ਬਕਾਲਾ ਤੇ ਲੋਪੋਕੇ ਦਾ ਵਾਧੂ ਚਾਰਜ ਤੇ ਟੀ ਬੈਨਿਥ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮਾਨਸਾ ਲਾਇਆ ਹੈ।
ਇਸੇ ਤਰ੍ਹਾਂ ਪੀਸੀਐੱਸ ਅਫ਼ਸਰਾਂ ਵਿੱਚ ਪਰਮਿੰਦਰ ਪਾਲ ਸਿੰਘ ਨੂੰ ਐੱਮ.ਡੀ. ਸਹਿਕਾਰੀ ਬੈਂਕ ਤੇ ਸਹਿਕਾਰੀ ਖੇਤੀਬਾੜੀ ਬੈਂਕ ਦੇ ਐੱਮ.ਡੀ. ਦਾ ਵਾਧੂ ਚਾਰਜ, ਸੁਭਾਸ਼ ਚੰਦਰ ਨੂੰ ਏਡੀਸੀ ਜਨਰਲ ਮੋਗਾ, ਦਲਵਿੰਦਰਜੀਤ ਸਿੰਘ ਨੂੰ ਵਧੀਕ ਸਕੱਤਰ ਮਾਰਕਫੈੱਡ, ਨਵਜੋਤ ਕੌਰ ਨੂੰ ਵਧੀਕ ਸਕੱਤਰ ਪ੍ਰਸੋਨਲ, ਰੁਬਿੰਦਰਜੀਤ ਸਿੰਘ ਬਰਾੜ ਨੂੰ ਵਧੀਕ ਐੱਮ.ਡੀ. ਪੀਐੱਸਆਈਈਸੀ ਤੇ ਪੀਐੱਸਆਈਡੀਸੀ, ਹਰਚਰਨ ਸਿੰਘ ਨੂੰ ਏਡੀਸੀ ਜਨਰਲ ਫਾਜ਼ਿਲਕਾ, ਅਮਨਿੰਦਰ ਕੌਰ ਨੂੰ ਏਡੀਸੀ ਜਨਰਲ ਮੁਹਾਲੀ, ਅਮਨਦੀਪ ਕੌਰ ਨੂੰ ਏਡੀਸੀ ਸ਼ਹਿਰੀ ਵਿਕਾਸ ਤੇ ਜਨਰਲ ਗੁਰਦਾਸਪੁਰ, ਨਿਧੀ ਕੁਮੁਦ ਭਾਂਬਾ ਨੂੰ ਏਡੀਸੀ ਰੋਪੜ, ਜੋਤੀ ਬਾਲੀ ਨੂੰ ਏਡੀਸੀ ਸ਼ਹਿਰੀ ਵਿਕਾਸ ਮੋਗਾ, ਅਮਰਜੀਤ ਨੂੰ ਏਡੀਸੀ ਖੰਨਾ, ਸੰਦੀਪ ਸਿੰਘ ਨੂੰ ਸੰਯੁਕਤ ਸਕੱਤਰ ਮੁੱਖ ਮੰਤਰੀ ਦਫ਼ਤਰ, ਦਮਨਜੀਤ ਸਿੰਘ ਮਾਨ ਨੂੰ ਏਡੀਸੀ ਵਿਕਾਸ ਰੋਪੜ, ਸੁਰਿੰਦਰ ਸਿੰਘ ਨੂੰ ਏਡੀਸੀ ਅੰਮ੍ਰਿਤਸਰ, ਵਰਿੰਦਰ ਪਾਲ ਸਿੰਘ ਬਾਜਵਾ ਨੂੰ ਏਡੀਸੀ ਵਿਕਾਸ ਜਲੰਧਰ, ਅਨੁਪ੍ਰਿਤਾ ਜੌਹਲ ਨੂੰ ਏਡੀਸੀ ਵਿਕਾਸ ਪਟਿਆਲਾ, ਸੋਨਮ ਚੌਧਰੀ ਨੂੰ ਐੱਸਡੀਐੱਮ ਫ਼ਤਹਿਗੜ੍ਹ ਸਾਹਿਬ, ਅਮਰਿੰਦਰ ਸਿੰਘ ਟਿਵਾਣਾ ਨੂੰ ਲੈਂਡ ਐਕੂਜ਼ੀਸ਼ਨ ਕੁਲੈਕਟਰ ਗਮਾਡਾ, ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸਡੀਐੱਮ ਅੰਮ੍ਰਿਤਸਰ 2, ਰਾਮ ਸਿੰਘ ਨੂੰ ਐੱਸਡੀਐੱਮ ਜਲਾਲਾਬਾਦ, ਅਰਵਿੰਦ ਕੁਮਾਰ ਨੂੰ ਉਪ ਸਕੱਤਰ ਸ਼ਹਿਰੀ ਵਿਕਾਸ ਵਿਭਾਗ, ਰਣਦੀਪ ਸਿੰਘ ਨੂੰ ਐੱਸਡੀਐੱਮ ਸੁਲਤਨਾਪੁਰ ਲੋਧੀ, ਹਿਮਾਂਸ਼ੂ ਗੁਪਤਾ ਨੂੰ ਐੱਸਡੀਐੱਮ ਰਾਜਪੁਰਾ, ਸਵਾਤੀ ਟਿਵਾਣਾ ਨੂੰ ਐੱਸਡੀਐੱਮ ਬਰਨਾਲਾ, ਓਮ ਪ੍ਰਕਾਸ਼ ਨੂੰ ਐੱਸਡੀਐੱਮ ਰਾਮਪੁਰਾ ਫੂਲ, ਸੂਬਾ ਸਿੰਘ ਨੂੰ ਐੱਸਡੀਐੱਮ ਫਿਰੋਜ਼ਪੁਰ, ਖੁਸ਼ਦਿਲ ਸਿੰਘ ਨੂੰ ਅਸਟੇਟ ਅਫ਼ਸਰ ਗਮਾਡਾ, ਰਣਦੀਪ ਸਿੰਘ ਅਹੀਰ ਨੂੰ ਐੱਸਡੀਐੱਮ ਦਸੂਹਾ ਤੇ ਗੜ੍ਹਸ਼ੰਕਰ ਦਾ ਵਾਧੂ ਚਾਰਜ, ਇਸ਼ਮਤ ਵਿਜੈ ਸਿੰਘ ਐੱਸਡੀਐੱਮ ਪਟਿਆਲਾ, ਨਵਦੀਪ ਕੁਮਾਰ ਨੂੰ ਐੱਸਡੀਐੱਮ ਮਾਨਸਾ, ਅਮਨਦੀਪ ਕੌਰ ਘੁੰਮਣ ਨੂੰ ਐੱਸਡੀਐੱਮ ਗੁਰਦਾਸਪੁਰ ਤੇ ਕਲਾਨੌਰ, ਸ਼ਾਇਰੀ ਮਲਹੋਤਰਾ ਨੂੰ ਐੱਸਡੀਐੱਮ ਬਟਾਲਾ, ਸੰਜੀਵ ਕੁਮਾਰ ਨੂੰ ਐੱਸਡੀਐੱਮ ਰਾਮਪੁਰਾ ਫੂਲ, ਚਰਨਜੀਤ ਸਿੰਘ ਨੂੰ ਐੱਸਡੀਐੱਮ ਸਮਾਣਾ, ਕੰਵਰਜੀਤ ਸਿੰਘ ਨੂੰ ਸਹਾਇਕ ਕਮਿਸ਼ਨਰ ਜਨਰਲ ਲੁਧਿਆਣਾ, ਜਸਲੀਨ ਕੌਰ ਨੂੰ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਲੁਧਿਆਣਾ, ਅਮਨਪ੍ਰੀਤ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ) ਅੰਮ੍ਰਿਤਸਰ, ਹਰਜਿੰਦਰ ਸਿੰਘ ਜੱਸਲ ਨੂੰ ਸਹਾਇਕ ਕਮਿਸ਼ਨਰ ਜਨਰਲ ਤੇ ਸ਼ਿਕਾਇਤਾਂ ਜਲੰਧਰ ਲਾਇਆ ਗਿਆ ਹੈ।
ਰਾਮਪੁਰਾ ਫੂਲ ’ਚ ਦੋ ਐੱਸਡੀਐੱਮ ਲਾਏ
ਪੰਜਾਬ ਸਰਕਾਰ ਵੱਲੋਂ ਅੱਜ ਵੱਡੀ ਪੱਧਰ ’ਤੇ ਕੀਤੇ ਤਬਾਦਲਿਆਂ ਵਿੱਚ ਇੱਕੋ ਸ਼ਹਿਰ ਵਿੱਚ ਦੋ ਪੀਸੀਐੱਸ ਅਫ਼ਸਰਾਂ ਦੀ ਤਾਇਨਾਤੀ ਐੱਸਡੀਐੱਮ ਵਜੋਂ ਕੀਤੀ ਗਈ ਹੈ। ਇਸ ਸੂਚੀ ਮੁਤਾਬਕ ਓਮ ਪ੍ਰਕਾਸ਼ ਅਤੇ ਸੰਜੀਵ ਕੁਮਾਰ ਨੂੰ ਐੱਸਡੀਐੱਮ ਰਾਮਪੁਰਾ ਫੂਲ ਲਾਇਆ ਗਿਆ ਹੈ।