ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 6 ਜੂਨ
ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਗੈਰਕਾਨੂੰਨੀ ਤੌਰ ’ਤੇ ਚਲਾਈ ਜਾ ਰਹੀ ਕਾਰ ਪਾਰਕਿੰਗ ਨਗਰ ਕੌਂਸਲ ਵੱਲੋਂ ਸੀਲ ਕਰ ਦਿੱਤੀ ਗਈ ਹੈ। ਗੁਰੂ ਨਾਨਕ ਪਾਰਕ ਦੇ ਸਾਹਮਣੇ ਰਿਸ਼ੀ ਦਯਾਨੰਦ ਨਗਰ ਇਲਾਕੇ ਵਿੱਚ ਨਗਰ ਕੌਂਸਲ ਤੋਂ ਪ੍ਰਵਾਨਗੀ ਲਏ ਬਿਨਾਂ ਇੰਦਰਪਾਲ ਸਿੰਘ ਅਤੇ ਸੁਰਿੰਦਰਪਾਲ ਸਿੰਘ ਵੱਲੋਂ ਅਣ-ਅਧਿਕਾਰਤ ਤੌਰ ’ਤੇ ਕਾਰ ਪਾਰਕਿੰਗ ਚਲਾਈ ਜਾ ਰਹੀ ਸੀ ਜਿਸ ਕਾਰਨ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਵੱਲੋਂ ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਗੁਰਦਾਸਪੁਰ ਨੂੰ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਕਾਰ ਪਾਰਕਿੰਗ ਬੰਦ ਕਰਵਾਈ ਜਾਵੇ। ਕਾਰਜਸਾਧਕ ਅਫ਼ਸਰ ਵੱਲੋਂ ਡੀਸੀ ਨੂੰ ਕਾਰਵਾਈ ਕਰਨ ਲਈ ਹੁਕਮ ਦੇਣ ਲਈ ਲਿਖਿਆ ਗਿਆ ਸੀ ਜਿਨ੍ਹਾਂ ਵੱਲੋਂ ਹੁਕਮ ਦੇਣ ’ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਾਰ ਪਾਰਕਿੰਗ ਸੀਲ ਕਰ ਦਿੱਤੀ।