ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
ਨੈਸ਼ਨਲ ਬੁੱਕ ਟਰੱਸਟ ਨੇ ਅੱਜ ‘ਭਾਰਤ ਦੀ ਰਾਸ਼ਟਰੀ ਲਹਿਰ’ ਥੀਮ ’ਤੇ ਕਰਵਾਏ ਆਲ ਇੰਡੀਆ ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਕੀਤਾ। ਇਸ ਸਕਾਲਰਸ਼ਿਪ-ਕਮ-ਮੈਂਟਰਸ਼ਿਪ ਸਕੀਮ ਤਹਿਤ 30 ਸਾਲ ਤੋਂ ਘੱਟ ਉਮਰ ਦੇ 75 ਨੌਜਵਾਨ ਲੇਖਕਾਂ ਦੀ ਚੋਣ ਕੀਤੀ ਗਈ। ਟਰੱਸਟ ਰਾਹੀਂ 1 ਜੂਨ ਤੋਂ 31 ਜੁਲਾਈ 2021 ਤੱਕ ਆਲ-ਇੰਡੀਆ ਮੁਕਾਬਲੇ ਕਰਵਾਏ ਗਏ ਸਨ। ਚੁਣੇ ਗਏ 75 ਲੇਖਕਾਂ ਵਿੱਚੋਂ 38 ਪੁਰਸ਼ ਤੇ 37 ਔਰਤਾਂ ਹਨ। ਇਸ ਤੋਂ ਇਲਾਵਾ ਦੋ ਪ੍ਰਤਿਯੋਗੀਆਂ ਦੀ ਉਮਰ 15 ਸਾਲ ਤੋਂ ਘੱਟ ਹੈ, ਜਦੋਂ ਕਿ 15-20 ਸਾਲ ਦੀ ਉਮਰ ਦੇ 16 ਲੇਖਕ, 21-25 ਸਾਲ ਦੇ 32 ਅਤੇ 26-30 ਸਾਲ ਉਮਰ ਵਰਗ ਵਿੱਚ 25 ਲੇਖਕ ਸ਼ਾਮਲ ਹਨ। ਚੁਣੇ ਗਏ ਲੇਖਕਾਂ ਨੂੰ ਛੇ ਮਹੀਨਿਆਂ ਦੀ ਮੈਂਟਰਸ਼ਿਪ ਦਿੱਤੀ ਜਾਵੇਗੀ।