ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਜੁਲਾਈ
ਪੁਸ਼ਪਾ ਗਜਰਾਲ ਸਾਇੰਸ ਸਿਟੀ ਵਿੱਚ ਸਥਾਪਤ ਪਰਮਾਣੂ ਸ਼ਕਤੀ ਕੇਂਦਰ ਵਿੱਚ ਲੋਕਾਂ ਨੂੰ ਪਰਮਾਣੂ ਊਰਜਾ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਪ੍ਰਮਾਣੂ ਸ਼ਕਤੀ ’ਤੇ ਆਧਾਰਤ ਗੈਲਰੀ ਦਾ ਵਿਸਥਾਰ ਕਰ ਕੇ ਇਸ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ। ਇਸ ਗੈਲਰੀ ਦਾ ਵਿਸਥਾਰ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ। ਇਸ ਗੈਲਰੀ ਦਾ ਉਦਘਾਟਨ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿੱਚ ਸਥਾਪਤ ਗੈਲਰੀ ’ਚ ਪਰਮਾਣੂ ਉਰਜਾ ਦੇ ਵੱਖ-ਵੱਖ ਪਹਿਲੂਆਂ, ਖਤਰਿਆਂ ਤੇ ਇਸ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਹਾਜ਼ਰ ਸਨ।