ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 4 ਸਤੰਬਰ
ਡਾਕਟਰੀ ਸਿੱਖਿਆ ਅਤੇ ਖੋਜ਼ ਮੰਤਰੀ ਓ.ਪੀ ਸੋਨੀ ਜੋ ਕਿ ਕੁੱਝ ਦਿਨਾਂ ਤੋਂ ਤੰਦਰੁਸਤ ਨਹੀਂ ਸਨ। ਠੀਕ ਹੋਣ ਉਪਰੰਤ ਉਨ੍ਹਾਂ ਨੇ ਅੱਜ ਲੋਕ ਦਰਬਾਰ ਲਗਾਇਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ। ਇਸੇ ਦੌਰਾਨ ਹਲਕੇ ਦੇ ਕੌਂਸਲਰ ਸਾਥੀਆਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਸੋਨੀ ਨੇ 18 ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀ ਮੈਡੀਕਲ ਸਹੂਲਤਾ ਅਧੀਨ 15-15 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਗੁਰਦੇਵ ਸਿੰਘ ਦਾਰਾ, ਪਰਵੇਸ਼ ਗੁਲਾਟੀ, ਰਸ਼ਪਾਲ ਸਿੰਘ ਪਾਲਾ ਤੇ ਸੰਧੂ ਪਰਿਵਾਰ ਆਦਿ ਮੌਜ਼ੂਦ ਸੀ।