ਅਮਰਾਵਤੀ(ਏਪੀ), 8 ਮਈ
ਆਂਧਰਾ ਪ੍ਰਦੇਸ਼ ਦੇ ਕਡਾਪਾ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਚੂਨਾ ਪੱਥਰ ਦੀ ਇੱਕ ਖਾਣ ਵਿੱਚ ਧਮਾਕਾ ਹੋਣ ਨਾਲ 10 ਕਰਮਚਾਰੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਅਧਿਕਾਰੀ ਨੇ ਦਿੱਤੀ। ਮਰਨ ਵਾਲੇ ਪੁਲੀਵਨਦੁਲਾ ਹਲਕੇ ਦੇ ਰਹਿਣ ਵਾਲੇ ਹਨ। ਪੁਲੀਵਨਦੁਲਾ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਦਾ ਜੱਦੀ ਹਲਕਾ ਹੈ। ਕਡਾਪਾ ਜ਼ਿਲ੍ਹੇ ਦੇ ਐੱਸਐੱਸਪੀ ਕੇ ਅੰਬੂਰਾਜਨ ਨੇ ਫੋਨ ’ਤੇ ਦੱਸਿਆ ਕਿ ਇਹ ਹਾਦਸਾ ਉਦੋਂ ਹੋਇਆ ਜਦੋਂ ਮਾਮਲਿਆਪੱਲੀ ਪਿੰਡ ਦੇ ਬਾਹਰ ਸਥਿਤ ਚੂਨਾ ਪੱਥਰ ਦੀ ਖਾਣ ਵਿੱਚ ਜਿਲੇਟਿਨ ਦੀਆਂ ਛਟੀਆਂ ਦੀ ਇੱਕ ਖੇਪ ਉਤਾਰੀ ਜਾ ਰਹੀ ਸੀ। ਧਮਾਕਾ ਏਨਾ ਤੇਜ਼ ਸੀ ਕਿ ਵਾਹਨ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਜਿਲੇਟਿਨ ਦੀਆਂ ਇਹ ਛੜਾਂ ਬੁਡਵੇਲ ਤੋਂ ਲਿਆਂਦੀਆਂ ਗਈਆਂ ਸਨ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਕਡਾਪਾ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਘਟਨਾ ਬਾਰੇ ਜਾਣਕਾਰੀ ਲਈ ਹੈ। -ਪੀਟੀਆਈ