ਪੱਤਰ ਪ੍ਰੇਰਕ
ਚੇਤਨਪੁਰਾ, 25 ਦਸੰਬਰ
ਪਿੰਡ ਸੈਂਸਰਾ ਕਲਾਂ ’ਚ ਸਥਿਤ ਬੈਤਲ ਮਸੀਹੀ ਸਤਿਸੰਗ ਘਰ ਵਿੱਚ ਪਾਸਟਰ ਗੁਰਨਾਮ ਸਿੰਘ ਸਾਬੀ ਦੀ ਅਗਵਾਈ ਹੇਠ ਕ੍ਰਿਸਮਸ ਮਨਾਈ ਗਈ। ਮਸੀਹੀ ਭਜਨ ਮੰਡਲੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਵਿੱਚ ਭਜਨ ਗਾਏ ਗਏ। ਪਾਸਟਰ ਗੁਰਨਾਮ ਸਿੰਘ ਸਾਬੀ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਮਹੱਤਤਾ ਦੱਸੀ। ਇਸ ਮਗਰੋਂ ਸੰਗਤ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਅਜਨਾਲਾ (ਪੱਤਰ ਪ੍ਰੇਰਕ): ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਪਿੰਡਾਂ ਅਵਾਣ, ਡਿਆਲ, ਸੂਫੀਆ, ਕੋਟ-ਰਜਾਦਾ, ਥੋਬਾ, ਮਲਕਪੁਰ ’ਚ ਸਥਿਤ ਗਿਰਜਾ ਘਰਾਂ ਵਿੱਚ ਈਸਾਈ ਭਾਈਚਾਰੇ ਵੱਲੋਂ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਭਾਈਚਾਰੇ ਦੇ ਆਗੂ ਰਜਿੰਦਰ ਮਸੀਹ ਨੇ ਇਕੱਠ ਨੂੰ ਸੰਬੋਧਨ ਕੀਤਾ।
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਅਮਿਤ ਵਿਜ ਢਾਕੀ ਰੋਡ ਸਥਿਤ ਆਈਪੀਸੀ ਚਰਚ ਪੁੱਜੇ ਅਤੇ ਸੰਗਤ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ।