ਮਹਿਲ ਕਲਾਂ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਮਹਿਲ ਕਲਾਂ ਦੀ ਇਕੱਤਰਤਾ ਜਥੇਬੰਦੀ ਦੇ ਸੀਨੀਅਰ ਆਗੂ ਅਨਿਲ ਕੁਮਾਰ ਬਰਨਾਲਾ ਦੀ ਅਗਵਾਈ ਹੇਠ ਸਥਾਨਕ ਬੀਡੀਪੀਓ ਦਫ਼ਤਰ ਵਿੱਚ ਹੋਈ। ਇਸ ਮੌਕੇ ਕੀਤੀ ਚੋਣ ’ਚ ਵਣ ਵਿਭਾਗ ਦੇ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਬਲਾਕ ਪ੍ਰਧਾਨ, ਗੁਰਗੀਤ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ ਬੀਹਲਾ ਤੇ ਆਸ਼ਾ ਵਰਕਰ ਵੀਰਪਾਲ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਵਣ ਵਿਭਾਗ ਦੇ ਕਰਮਚਾਰੀ ਜਸਪਾਲ ਸਿੰਘ ਤੇ ਆਸ਼ਾ ਵਰਕਰ ਸਿਮਰਨ ਕੌਰ ਨੂੰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਠੀਕਰੀਵਾਲ ਨੂੰ ਜਥੇਬੰਦਕ ਸਕੱਤਰ, ਮੌਸਮ ਵਿਭਾਗ ਦੇ ਕਰਮਚਾਰੀ ਹਰਪਾਲ ਸਿੰਘ ਤੇ ਗੁਰਜੰਟ ਸਿੰਘ ਵਿੱਤ ਸਕੱਤਰ, ਮਾਸਟਰ ਸਤੀਸ਼ ਕੁਮਾਰ ਨੂੰ ਪ੍ਰੈੱਸ ਸਕੱਤਰ ਜਦਕਿ ਸੁਰਿੰਦਰ ਕੁਮਾਰ ਰਾਏਸਰ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। -ਪੱਤਰ ਪ੍ਰੇਰਕ