ਜਗਰਾਉਂ: ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਜਥੇਬੰਦੀ ਏਟਕ ’ਚ ਕਰਮਚਾਰੀ ਦਲ ਨੂੰ ਅਲਵਿਦਾ ਆਖ ਕੁੱਝ ਮੈਂਬਰ ਸ਼ਾਮਲ ਹੋਏ। ਏਕਟ ਦੇ ਸੂਬਾ ਉਪ-ਪ੍ਰਧਾਨ ਬਚਿੱਤਰ ਸਿੰਘ ਧੋਥੜ ਨੇ ਸਾਦੇ ਸਮਾਗਮ ਦੌਰਾਨ ਸ਼ਾਮਲ ਹੋਣ ਵਾਲੇ ਕਰਮਚਾਰੀ ਦਲ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ, ਯਾਰਡ ਮਾਸਟਰ ਪ੍ਰਿਤਪਾਲ ਸਿੰਘ, ਜਸਵੀਰ ਸਿੰਘ ਤੇ ਵਿਕਾਸ ਸ਼ਰਮਾ ਦਾ ਸਵਾਗਤ ਕਰਦਿਆਂ ਆਖਿਆ ਕਿ ਨਵੇਂ ਤਜਰਬੇਕਾਰ ਸਾਥੀਆਂ ਦੀ ਸ਼ਮੂਲੀਅਤ ਨਾਲ ਮੁਲਾਜ਼ਮਾਂ ਦੈ ਹੱਕਾਂ ਦੀ ਲੜਾਈ ਲੜ ਰਹੀ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ। -ਪੱਤਰ ਪ੍ਰੇਰਕ