ਪਾਇਲ: ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ-ਰੇਖ ਹੇਠ 15 ਮਈ ਨੂੰ ਮਨਾਏ ਜਾਣ ਵਾਲੇ ਵਿਸ਼ਵ ਸ਼ਾਂਤੀ ਦਿਵਸ ਮੌਕੇ ਸੰਗਤ ਦਾ ਇਕੱਠ ਨਹੀਂ ਹੋਵੇਗਾ। ਸੇਵਾਦਾਰ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਸਾਰੇ ਧਰਮਾਂ ਦੇ ਮਹਾਂਪੁਰਸ਼ ਤੇ ਸੰਗਤ ਵੱਲੋਂ ਵਿਸ਼ਵ ਸ਼ਾਂਤੀ ਦਿਵਸ ’ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਪਰ ਕਰੋਨਾ ਕਰਕੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ 15 ਮਈ ਨੂੰ ਢੱਕੀ ਸਾਹਿਬ ਵਿੱਚ ਮਨਾਏ ਜਾ ਰਹੇ ਵਿਸ਼ਵ ਸ਼ਾਤੀ ਦਿਵਸ ’ਤੇ ਸੰਗਤ ਦਾ ਇਕੱਠ ਨਹੀਂ ਹੋਵੇਗਾ। -ਪੱਤਰ ਪ੍ਰੇਰਕ