ਜੰਮੂ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਜ ਢਿੱਗਾਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜਲ ਸ਼ਕਤੀ ਵਿਭਾਗ ਦੇ ਦੋ ਕਾਮੇ ਅਤੇ ਇੱਕ ਹੋਰ ਮਜ਼ਦੂਰ ਡਰਹਾਲ ਢੋਕ ਵਿੱਚ ਸਿੰਬਲੀ ਵਿਖੇ ਪਾਣੀ ਵਾਲੀ ਪਾਈਪ ਦੀ ਮੁਰੰਮਤ ਕਰ ਰਹੇ ਸਨ। ਇਸ ਦੌਰਾਨ ਢਿੱਗਾਂ ਡਿੱਗ ਗਈਆਂ ਅਤੇ ਉਹ ਇਸ ਦੇ ਹੇਠ ਦੱਬ ਗਏ। ਤਿੰਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁਹੰਮਦ ਸ਼ਬੀਰ (48) ਵਾਸੀ ਪਿੰਡ ਚੌਕੀਆਂ ਦੀ ਮੌਤ ਹੋ ਗਈ। -ਪੀਟੀਆਈ