ਸੁਲਤਾਨਪੁਰ (ਯੂਪੀ), 27 ਨਵੰਬਰ
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਕਾਦੀਪੁਰ ਵਿਚ ਅੱਜ ਬਾਜ਼ਾਰ ’ਚ ਕਿਸਾਨ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪਰ ਗੋਲੀ ਮਾਰਨ ਵਾਲੇ ਦੀ ਪਛਾਣ ਨਹੀਂ ਹੋਈ। ਪੁਲੀਸ ਨੇ ਦੱਸਿਆ ਕਿ ਕੋਤਵਾਲੀ ਕਾਦੀਪੁਰ ਖੇਤਰ ਅਧੀਨ ਆਉਂਦੇ ਬਨਕੇ ਪਿੰਡ ਦਾ ਵਸਨੀਕ ਰਾਮ ਆਸ਼ੀਸ਼ ਵਰਮਾ (55) ਕਾਦੀਪੁਰ ਬਾਜ਼ਾਰ ਵਿਚ ਆਪਣੇ ਪੁੱਤਰ ਦੀ ਦੁਕਾਨ ਦੇ ਬਾਹਰ ਮੋਟਰਸਾਈਕਲ ’ਤੇ ਬੈਠਾ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਉੱਪਰ ਗੋਲੀ ਚਲਾ ਦਿੱਤੀ ਜੋ ਰਾਮ ਆਸ਼ੀਸ਼ ਦੇ ਸਿਰ ਵਿਚ ਵੱਜੀ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਯੂਨੀਅਨ ਦਾ ਮੈਂਬਰ ਸੀ।-ਪੀਟੀਆਈ