ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਨਵੰਬਰ
ਪ੍ਰੈੱਸ ਕਲੱਬ ਸ਼ੇਰਪੁਰ ਦੇ ਪ੍ਰਧਾਨ ਅਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਬੀਰਬਲ ਰਿਸ਼ੀ ਅਤੇ ਸੇਵਾਮੁਕਤ ਬੀਡੀਪੀਓ ਸੰਤੋਸ਼ ਕੁਮਾਰ ਪੱਬੀ ਦੇ ਪਿਤਾ ਮਰਹੂਮ ਮਦਨ ਲਾਲ ਨੂੰ ਅੱਜ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜ ਬੀਰ ਵੱਲੋਂ ਸ਼ੋਕ ਸੰਦੇਸ਼ ਰਾਹੀਂ ਹਮਦਰਦੀ ਪ੍ਰਗਟਾਈ ਗਈ। ਇਸ ਮੌਕੇ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਦੌਰਾਨ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਬਾਪੂ ਮਦਨ ਲਾਲ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਕਮਿਨਿਊਟੀ ਹਾਲ ਅੰਦਰ ਦੋ ਲੱਖ ਦੀ ਲਾਗਤ ਨਾਲ ਕਮਰਾ ਬਣਾਉਣ ਦਾ ਐਲਾਨ ਕੀਤਾ। ਸ਼ਰਧਾਂਲੀਆਂ ਭੇਟ ਕਰਨ ਵਾਲਿਆਂ ਵਿੱਚ ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਸਾਬਕਾ ਸੰਸਦ ਸਕੱਤਰ ਬਲਵੀਰ ਸਿੰਘ ਘੁੰਨਸ, ਇਕਬਾਲ ਸਿੰਘ ਝੂੰਦਾ, ਬੀਬੀ ਹਰਚੰਦ ਕੌਰ, ਚੰਦ ਸਿੰਘ ਚੋਪੜਾ (ਤਿੰਨੇ ਸਾਬਕਾ ਵਿਧਾਇਕ), ਵਿਧਾਇਕ ਕੁਲਵੰਤ ਸਿੰਘ ਪੰਡੋਰੀ ਆਦਿ ਮੌਜੂਦ ਸਨ। ਪਰਿਵਾਰ ਵੱਲੋਂ ਮਰਹੂਮ ਮਦਨ ਲਾਲ ਅਤੇ ਮਾਤਾ ਸਵਿੱਤਰੀ ਦੇਵੀ ਦੀ ਯਾਦ ਨੂੰ ਸਮਰਪਿਤ ਸਮਾਜ ਸੇਵੀ ਫਾਊਡੇਸ਼ਨ ਦਾ ਗਠਨ ਕਰਦਿਆਂ ਹਰ ਸਾਲ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਤਸ਼ਾਹ ਵਧਾਊ ਇਨਾਮ ਦੇਣ ਦੀ ਪਿਰਤ ਪਾਉਣ ਦਾ ਐਲਾਨ ਵੀ ਕੀਤਾ।