ਪੁਰਸ਼ੋਤਮ ਸ਼ਰਮਾ
ਸੋਨੀਪਤ, 13 ਅਪਰੈਲ
ਇਥੋਂ ਦੇ ਕੇਐਮਪੀ ਐਕਸਪ੍ਰੈਸ ਵੇਅ ’ਤੇ ਅੱਜ ਤੋਂ ਟੌਲ ਵਸੂਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਟੌਲ ਤੋਂ ਹਟਾਇਆ ਗਿਆ ਤੇ ਉਸ ਤੋਂ ਬਾਅਦ ਵਸੂਲੀ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਮਲਾ ਟੌਲ ਪਲਾਜ਼ਾ ’ਤੇ ਪੁੱਜਿਆ ਤੇ ਟੌਲ ਟੈਕਸ ਵਸੂਲਣ ਦੀ ਕਾਰਵਾਈ ਸ਼ੁਰੂ ਕਰਵਾਈ। ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਨੇ ਕੇਐਮਪੀ ਤੇ ਹੋਰ ਟੌਲ ਪਲਾਜ਼ਿਆਂ ’ਤੇ ਧਰਨਾ ਲਾ ਕੇ ਟੌਲ ਫਰੀ ਕੀਤਾ ਹੋਇਆ ਹੈ।