ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਅਪਰੈਲ
ਕੈਪਟਨ ਸਰਕਾਰ ਦੀ ਮਹਿੰਗੀ ਬਿਜਲੀ ਖਿਲਾਫ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਯੂਥ ਪ੍ਰਧਾਨ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਪਿੰਡ ਬਟੜਿਆਣਾ, ਘਰਾਚੋਂ, ਭੱਟੀਵਾਲ ਕਲਾਂ, ਫਤਿਹਗੜ੍ਹ ਭਾਦਸੋਂ, ਜੌਲੀਆਂ ਅਤੇ ਸਕਰੌਦੀ ਵਿਚ ਬਿਜਲੀ ਦੇ ਬਿੱਲ ਸਾੜੇ। ਇਸ ਮੌਕੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਬਿਜਲੀ ਖਰੀਦ ਕੇ ਜਨਤਾ ਨੂੰ ਮੁਫਤ ਅਤੇ ਸਸਤੀ ਬਿਜਲੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਖੁਦ ਆਪਣੀ ਤਿਆਰ ਕੀਤੀ ਬਿਜਲੀ ਨੂੰ ਮਹਿੰਗੇ ਭਾਅ ਕਿਉਂ ਸਪਲਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ।