ਨਵੀਂ ਦਿੱਲੀ, 13 ਅਪਰੈਲ
ਸਰਕਾਰ ਨੇ ਏਅਰ ਇੰਡੀਆ ਨੂੰ ਵੇਚਣ ਲਈ ਵਿੱਤੀ ਬੋਲੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਸੌਦੇ ਦੇ ਸਤੰਬਰ ਤਕ ਸਿਰੇ ਲੱਗਣ ਦੀ ਉਮੀਦ ਹੈ। ਸਰਕਾਰ ਨੇ ਘਾਟੇ ਵਿਚ ਚਲ ਰਹੀ ਏਅਰ ਇੰਡੀਆ ਨੂੰ ਵੇਚਣ ਲਈ ਪਿਛਲੇ ਸਾਲ ਦਸੰਬਰ ਵਿਚ ਸ਼ੁਰੂਆਤੀ ਬੋਲੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜਿਸ ਵਿਚ ਟਾਟਾ ਸਮੂਹ ਵੀ ਸ਼ਾਮਲ ਸੀ। -ਪੀਟੀਆਈ