ਨਵੀਂ ਦਿੱਲੀ: ਅੰਡਰ ਗਰੈਜੂਏਟ ਮੈਡੀਕਲ ਕੋਰਸਾਂ ’ਚ ਦਾਖ਼ਲੇ ਲਈ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ(ਨੀਟ) ਪਹਿਲੀ ਅਗਸਤ ਨੂੰ ਹੋਵੇਗੀ। ਸਿੱਖਿਆ ਮੰਤਰਾਲੇ ਦੀ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਇਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਐੱਮਬੀਬੀਐੱਸ, ਬੀਡੀਐੱਸ, ਬੀਏਐੱਮਐੱਸ, ਬੀਐੱਸਐੱਮਐੱਸ, ਬੀਯੂਐੱਮਐੱਸ ਤੇ ਬੀਐੱਚਐੱਮਐੱਸ ਕੋਰਸਾਂ ’ਚ ਦਾਖਲਿਆਂ ਵਾਸਤੇ ਲਈ ਜਾਣ ਵਾਲੀ ਇਹ ਪ੍ਰੀਖਿਆ ਹਿੰਦੀ ਤੇ ਅੰਗਰੇਜ਼ੀ ਸਮੇਤ 11 ਭਾਸ਼ਾਵਾਂ ਵਿੱਚ ਲਈ ਜਾਵੇਗੀ। -ਪੀਟੀਆਈ