ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਆਗੂ ਦੇਵ ਫਿਲੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਯਾਤਰਾ ਮੌਕੇ 81 ਸਾਲਾਂ ਕਾਮਰੇਡ ਦੇਵ ਫਿਲੌਰ ਨੂੰ 81 ਝੰਡਿਆਂ ਨਾਲ ਸਲਾਮੀ ਦਿੱਤੀ ਗਈ। ਇਸ ਮੌਕੇ ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਥੀ ਦੇਵ ਦੀ ਪ੍ਰੇਰਨਾ ਸਦਕਾ ਸਮੁੱਚਾ ਪਰਿਵਾਰ ਹੀ ਮਜ਼ਦੂਰਾਂ ਦੀ ਬੰਦਖਲਾਸੀ ਦੀ ਲੜਾਈ ਲੜ ਰਿਹਾ ਹੈ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। -ਪੱਤਰ ਪ੍ਰੇਰਕ