ਪੱਤਰ ਪ੍ਰੇਰਕ
ਫਰੀਦਕੋਟ, 25 ਅਗਸਤ
ਪੁਲੀਸ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿੱਚ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਡਾ. ਰੂਹੀ ਦੁੱਗ ਨੇ 17 ਅਗਸਤ ਨੂੰ ਜਨਤਕ ਥਾਵਾਂ ਉੱਪਰ ਨਜਾਇਜ਼ ਕਬਜ਼ ਨਾ ਕੀਤੇ ਜਾਣ ਸਬੰਧੀ ਹੁਕਮ ਜਾਰੀ ਕੀਤੇ ਸਨ ਪਰੰਤੂ ਇਸ ਦੇ ਬਾਵਜੂਦ ਪਿੰਡ ਝਾੜੀਵਾਲਾ ਵਿੱਚ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਸਾਂਝੇ ਰਸਤੇ ਉੱਪਰ ਰੂੜੀ ਲਾਈ ਅਤੇ ਇੱਕ ਹਿੱਸੇ ਵਿੱਚ ਬਾਥਰੂਮ ਬਣਾ ਲਿਆ। ਇਸੇ ਤਰ੍ਹਾਂ ਸਿਕੰਦਰ ਸਿੰਘ ਅਤੇ ਖੇਤਾ ਸਿੰਘ ਵਾਹਨਾਂ ਨੂੰ ਹਾਈਵੇ ਉੱਪਰ ਬਿਨਾਂ ਲਾਈਟ ਜਾਂ ਰਿਫਲੈਕਟਰ ਤੋਂ ਲਿਜਾ ਰਹੇ ਸਨ। ਪੁਲੀਸ ਨੇ ਇਨ੍ਹਾਂ ਤਿਨਾਂ ਖ਼ਿਲਾਫ਼ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ।