ਇਸਲਾਮਾਬਾਦ, 27 ਦਸੰਬਰ
ਪਾਕਿਸਤਾਨ ਨੇ ਅੱਜ ਭਾਰਤੀ ਸਫ਼ੀਰ ਨੂੰ ਤਲਬ ਕਰਕੇ ਪਿਛਲੇ ਦਿਨੀ ਭਾਰਤ ਦੇ ਹਰਿਦੁਆਰ ਵਿੱਚ ਕੁਝ ਧਾਰਮਿਕ ਆਗੂਆਂ ਵੱਲੋਂ ਘੱਟਗਿਣਤੀਆਂ ਖਿਲਾਫ਼ ਕੀਤੀਆਂ ਭੜਕਾਊ ਟਿੱਪਣੀਆਂ ’ਤੇ ਰੋਸ ਜਤਾਇਆ ਹੈ। ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਭੜਕਾਊ ਤਕਰੀਰਾਂ ਲਈ ਨਾ ਤਾਂ ਸਮਾਗਮ ਦੇ ਪ੍ਰਬੰਧਕਾਂ ਨੇ ਕੋਈ ਅਫਸੋਸ ਜਤਾਇਆ ਹੈ ਤੇ ਨਾ ਹੀ ਭਾਰਤ ਸਰਕਾਰ ਨੇ ਅਜੇ ਤੱਕ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਸਾਫ਼ ਹੈ ਕਿ ਮੁਸਲਮਾਨਾਂ ਖਿਲਾਫ਼ ‘ਇਸਲਾਮੋਫੋਬੀਆ’ ਦੇ ਨਾਂ ’ਤੇ ਤਨਜ਼ ਕੱਸਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਘੱਟ-ਗਿਣਤੀਆਂ ਖ਼ਿਲਾਫ਼ ਅਜਿਹੀਆਂ ਹਰਕਤਾਂ ’ਤੇ ਰੋਕ ਲਾਉਣੀ ਚਾਹੀਦੀ ਹੈ। -ਪੀਟੀਆਈ