ਪਰਸ਼ੋਤਮ ਬੱਲੀ
ਬਰਨਾਲਾ, 8 ਮਈ
ਬੀਕੇਯੂ ਡਕੌਂਦਾ ਦੇ ਬਲਾਕ ਬਰਨਾਲਾ ਪ੍ਰਧਾਨ ਪਰਮਿੰਦਰ ਹੰਡਿਆਇਆ ਦੀ ਪ੍ਰਧਾਨਗੀ ਹੇਠ ਇਥੇ ਤਰਕਸ਼ੀਲ ਭਵਨ ਹੋਈ ਮੀਟਿੰਗ ਵਿੱਚ ਬਲਾਕ ਦੇ ਕਿਸਾਨਾ ਨੂੰ ਵਾਤਾਵਰਣ ਬਚਾਓ ਅਤੇ ਖਾਦਾਂ ਸਪਰੇਆਂ ਦੀ ਘੱਟ ਵਰਤੋਂ ਕਰਕੇ ਜ਼ਹਿਰਮੁਕਤ ਖੇਤੀ ਦਾ ਹੋਕਾ ਦਿੱਤਾ ਗਿਆ। ਵਿਸ਼ੇਸ਼ ਸ਼ਮੂਲੀਅਤ ਕਰ ਰਹੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੌਣ-ਪਾਣੀ ਤੇ ਖੇਤੀ ਦੇ ਕੁਦਰਤੀਪਣ ਬਚਾਓ ਅਤੇ ਜ਼ਹਿਰਾਂ ਮੁਕਤ ਪੈਦਾਵਾਰ ਸਬੰਧੀ ਕਿਸਾਨੀ ਨੂੰ ਜਾਗਰੂਕ ਕਰਕੇ ਜ਼ਮੀਨੀ ਯਤਨਾਂ ਲਈ ਪ੍ਰੇਰਿਤ ਕੀਤੇ ਜਾਣ ਦੇ ਨਾਲ-ਨਾਲ ਜੱਥੇਬੰਦਕ ਪ੍ਰੋਗਾਮਾਂ/ਗਤੀਵਿਧੀਆਂ ਬਾਰੇ ਵੀ ਚਰਚਾ ਹੋਈ। ਸਮੂਹ ਇਕਾਈਆਂ ਤੋਂ ਛਿਮਾਈ ਫੰਡ ਜਮ੍ਹਾਂ ਕਰਵਾਇਆ ਗਿਆ। ਭਾਰਤੀ ਕਿਸਾਨ ਯੂਨਿਅਨ (ਏਕਤਾ) ਡਕੌਂਦਾ ਵਲੋਂ 20 ਜੂਨ ਨੂੰ ਵਾਤਾਵਰਣ ਬਚਾਓ ਸੰਬੰਧੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਵਾਰੇ ਵੀ ਚਰਚਾ ਹੋਈ। ਹਾਜ਼ਰ ਕਿਸਾਨ ਆਗੂ ਬਾਬੂ ਸਿੰਘ ਖੁੱਡੀ ਕਲਾਂ, ਸਿਕੰਦਰ ਸਿੰਘ ਭੂਰੇ, ਦਰਸ਼ਨ ਸਿੰਘ ਮਹਿਤਾ, ਗੋਪਾਲ ਹਮੀਦੀ, ਸਹਬਿ ਸਿੰਘ ਬਡਬਰ, ਗੁਰਪਿਆਰ ਸਿੰਘ ਅਸਪਾਲ ਕਲਾਂ,ਇੰਦਰਪਾਲ ਸਿੰਘ ਬਰਨਾਲਾ ਤੇ ਮੇਜਰ ਸਿੰਘ ਸੰਘੇੜਾ ਨੇ ਝੋਨੇ ਦੇ ਸੀਜ਼ਨ ਮੌਕੇ ਖੇਤੀ ਸੈਕਟਰ ਲਈ ਬਿਜਲੀ ਦੀ ਰੋਜ਼ 12 ਘੰਟੇ ਨਿਰਵਿਘਨ ਸਪਲਾਈ ਯਕੀਨੀ ਬਨਾਉਣ ਦੇ ਪ੍ਰਬੰਧ ਪੁਖਤਾ ਕਰਨ ਦੀ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਪਾਸੋਂ ਮੰਗ ਵੀ ਕੀਤੀ ਗਈ।