ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 10 ਫ਼ਰਵਰੀ
ਭਾਰਤ ਸਰਕਾਰ ਦੇ ਸਮੱਗਰਾ ਸਿੱਖਿਆ ਅਭਿਆਨ ਤਹਿਤ ਆਨ ਲਾਈਨ ਕਲਾ ਉਤਸਵ ਮੁਕਾਬਲਿਆਂ ਵਿੱਚ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਮੋਹਰੀ ਰਹੇ। ਸਕੂਲ ਦੇ ਡਾਇਰੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਦਸ਼ਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਤੇ ਜਸ਼ਨਪ੍ਰੀਤ ਕੌਰ ਨੇ ਸੋਲੋ ਡਾਂਸ, ਵਿਜੂਅਲ ਆਰਟ ਵਿੱਚ ਇਸ਼ਿਵੰਦਰ ਸਿੰਘ ਤੇ ਤਮੰਨਾ, ਸੋਲੋ ਮਿਊਜ਼ਿਕ ਵੋਕਲ ਵਿੱਚ ਦੁਸ਼ਅੰਤ ਤੇ ਬਲਨੂਰਜੋਤ ਕੌਰ, ਸੋਲੋ ਮਿਊਜ਼ਿਕ ਇਸਟੋਮੈਂਟਸ ਵਿੱਚ ਅਨਮੌਲ ਬੀਰ ਤੇ ਸ਼ੁਭਾਂਗੀ ਅੱਵਲ ਆਏ। ਜੇਤੂਆਂ ਨੂੰ ਗੌਰਮਿੰਟ ਗਰਲਜ਼ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਨੌਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀ ਸ਼ਾਮਲ ਹੋਏ।