ਭੀਖੀ: ਪੰਜਾਬੀ ਦੇ ਮਕਬੂਲ ਸ਼ਾਇਰ ਤੇ ਫਿਲਮਸਾਜ਼ ਦਰਸ਼ਨ ਦਰਵੇਸ਼ ਦਾ ਬੀਤੇ ਦਿਨੀ ਮੁਹਾਲੀ ਵਿੱਚ ਦਿਹਾਂਤ ਹੋ ਗਿਆ ਸੀ। ਦਰਸ਼ਨ ਦਰਵੇਸ਼ ਦੇ ਸਮੁੱਚੇ ਪਰਿਵਾਰ ਵੱਲੋਂ ਅੱਜ ਉਨ੍ਹਾਂ ਦੀ ਅਸਥੀਆਂ ਜੱਦੀ ਪਿੰਡ ਕਿਸ਼ਨਗੜ੍ਹ ਫਰਵਾਹੀ ਵਿੱਚ ਉਨ੍ਹਾਂ ਦੇ ਖੇਤ ਵਿੱਚ ਦਬਾ ਕੇ ਉਪਰ ਫਲਦਾਰ ਪੌਦਾ ਲਗਾਇਆ ਗਿਆ। ਪਰਿਵਾਰ ਵੱਲੋਂ ਲਗਾਏ ਪੌਦੇ ਦੀ ਸਾਂਭ ਸੰਭਾਲ ਦਾ ਅਹਿਦ ਲਿਆ ਗਿਆ। ਇਸ ਮੌਕੇ ਦਰਵੇਸ਼ ਦੀ ਪਤਨੀ ਸੁਖਰਾਜ ਸੇਖੋਂ, ਧੀ ਅਨੀਤ ਸੇਖੋਂ, ਛੋਟੇ ਭਰਾ ਮਾਸਟਰ ਰਣਜੀਤ ਸਿੰਘ ਸੇਖੋਂ ਨੇ ਕਿਹਾ ਕਿ ਦਰਸ਼ਨ ਦਰਵੇਸ਼ ਦੀ ਅੰਤਿਮ ਅਰਦਾਸ ਤੇ ਭੋਗ ਪਿੰਡ ਕਿਸ਼ਨਗੜ੍ਹ ਫਰਵਾਹੀ ਵਿੱਚ 12 ਫਰਵਰੀ ਨੂੰ ਪਵੇਗਾ। ਇਸ ਮੌਕੇ ਦਰਵੇਸ਼ ਦੇ ਪਿਤਾ ਮਾਨ ਸਿੰਘ, ਮਾਤਾ ਸੁਖਦੇਵ ਕੌਰ, ਭੈਣ ਜਸਵੀਰ ਕੌਰ, ਭਣੋਈਆ ਪਰਮਿੰਦਰ ਸਿੰਘ ਮੌਜੂਦ ਸਨ।
-ਪੱਤਰ ਪ੍ਰੇਰਕ