ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 13 ਮਾਰਚ
ਲੁਧਿਆਣਾ ਵਿੱਚ ਅੱਜ ਟਰੱਕ ਤੇ ਕਾਰ ਵਿਚਾਲੇ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਇਥੇ ਲਾਡੋਵਾਲ ਵਿਖੇ ਹਾਰਡੀ ਵਰਲਡ ਨੇੜੇ ਹੋਇਆ। ਇਨ੍ਹਾਂ ਤਿੰਨ ਨੌਜਵਾਨਾਂ ਵਿਚੋਂ ਇਕ ਇਥੋਂ ਦੇ ਰਿਸ਼ੀ ਨਗਰ ਦਾ ਸੀ ਤੇ ਇਹ ਕਾਰ ਵਿੱਚ ਜਲੰਧਰ ਜਾ ਰਹੇ ਸਨ।