ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਭਲਕੇ ਐਤਵਾਰ ਨੂੰ ਦੁਵੱਲੀ ਮੀਟਿੰਗ ਲਈ ਇਜ਼ਰਾਈਲ ਦੌਰੇ ’ਤੇ ਜਾਣਗੇ ਅਤੇ ਖੇਤੀ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਕਰਨਗੇ। ਇਜ਼ਰਾਈਲ ਦੇ ਖੇਤੀਬਾੜੀ ਮੰਤਰੀ ਓਡਡ ਫੋਰਰ ਦੇ ਸੱਦੇ ’ਤੇ ਕੇਂਦਰੀ ਮੰਤਰੀ ਤੋਮਰ ਦੀ ਅਗਵਾਈ ਵਿੱਚ ਇੱਕ ਵਫ਼ਦ 8 ਤੋਂ 11 ਮਈ ਤੱਕ ਇਜ਼ਰਾਈਲ ਦੌਰੇ ’ਤੇ ਜਾ ਰਿਹਾ ਹੈ। ਇਸ ਦੌਰਾਨ ਖੇਤੀਬਾੜੀ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਲਈ ਦੁਵੱਲੀ ਮੀਟਿੰਗ ਕੀਤੀ ਜਾਵੇਗੀ। ਵਫ਼ਦ ਵੱਲੋਂ ਨੌਂ ਮਈ ਨੂੰ ਗਰੀਨ 2000-ਐਗਰੀਕਲਚਰਲ ਇਕਉਪਮੈਂਟ ਅਤੇ ਨੋ ਹਾਓ ਲਿਮਟਿਡ ਅਤੇ ਐੱਨਈਟੀਏਐੱਫਆਈਐੱਮ ਲਿਮਟਿਡ ਦਾ ਦੌਰਾ ਕੀਤਾ ਜਾਵੇਗਾ। -ਪੀਟੀਆਈ