ਪੱਤਰ ਪ੍ਰੇਰਕ
ਫਰੀਦਾਬਾਦ, 7 ਮਈ
ਡੀਸੀ ਜਤਿੰਦਰ ਯਾਦਵ ਤੇ ਐੱਸਡੀਐਮ ਬੱਲਭਗੜ੍ਹ ਤ੍ਰਿਲੋਕ ਚੰਦ ਨੇ ਜ਼ਿਲ੍ਹੇ ਦੇ ਇਕਲੌਤੇ ਜਿੰਦਾ ਸੁਤੰਤਰਤਾ ਸੈਨਾਨੀ ਚੌਧਰੀ ਜਗਰਾਮ ਸਿੰਘ ਨਾਲ ਪਿੰਡ ਮੱਛਗਰ ਵਿੱਚ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਡੀਸੀ ਤੇ ਐੱਸਡੀਐਮ ਨੇ 103 ਸਾਲਾ ਆਜ਼ਾਦੀ ਘੁਲਾਟੀਏ ਜਗਰਾਮ ਸਿੰਘ ਤੇ 95 ਸਾਲਾ ਉਨ੍ਹਾਂ ਦੀ ਪਤਨੀ ਬੋਹਤੀ ਦੇਵੀ ਨੂੰ ਪਿੰਡ ਵਿੱਚ ਸਰਕਾਰ ਵੱਲੋਂ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਸ੍ਰੀ ਯਾਦਵ ਨੇ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਦੀ ਤੀਜੀ ਪੀੜ੍ਹੀ ਨੂੰ ਵੀ ਉੱਚ ਸਿੱਖਿਆ ਲਈ ਸਰਕਾਰ ਵੱਲੋਂ ਵਜ਼ੀਫ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰ ਵੱਲੋਂ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਂਦਾ ਹੈ ਅਤੇ ਕਿਤਾਬਾਂ ਦੀ ਖ਼ਰੀਦ ਲਈ ਦੋ ਹਜ਼ਾਰ ਰੁਪਏ ਪ੍ਰਤੀ ਸਾਲ ਗਰਾਂਟ ਦਿੱਤੀ ਜਾਂਦੀ ਹੈ।