ਪੱਤਰ ਪ੍ਰੇਰਕ
ਮਮਦੋਟ, 17 ਜੁਲਾਈ
ਪਿੰਡ ਗੱਟੀ ਮੱਤੜ੍ਹ ਵਿੱਚ ਹੋਈ ਮਾਮੂਲੀ ਤਕਰਾਰ ਕਾਰਨ ਗੁਆਂਢੀ ਨੇ ਕੁਹਾੜੀ ਮਾਰ ਕੇ 70 ਸਾਲਾ ਬਿਰਧ ਜੀਤੋ ਬਾਈ ਦਾ ਕਤਲ ਕਰ ਦਿੱਤਾ। ਜੀਤੋ ਬਾਈ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਸਾਢੇ ਛੇ ਵਜੇ ਪੱਠੇ ਲੈਣ ਗਈ ਸੀ ਤਾਂ ਗੁਆਂਢੀ ਸੁਖਵਿੰਦਰ ਸਿੰਘ ਉਨ੍ਹਾਂ ਦੀ ਕੰਧ ਨਾਲ ਲਗਾਈ ਮਿੱਟੀ ਨੂੰ ਕਹੀ ਨਾਲ ਪੁੱਟਣ ਲੱਗਿਆ। ਮਾਤਾ ਨੇ ਸੁਖਵਿੰਦਰ ਨੂੰ ਰੋਕਿਆ ਤਾਂ ਉਸ ਨੇ ਕੁਹਾੜੀ ਮਾਰ ਕੇ ਬਿਰਧ ਦਾ ਕਤਲ ਕਰ ਦਿੱਤਾ। ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਮਿਲਖਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।