ਵਿੰਡਸਰ: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਕਰੋਨਾ ਪਾਜ਼ੇਟਿਵ ਹਨ। ਬਕਿੰਘਮ ਪੈਲੇਸ ਨੇ ਅੱਜ ਦੱਸਿਆ ਕਿ 95 ਸਾਲਾ ਮਹਾਰਾਣੀ ਨੂੰ ਹਲਕੇ ਲੱਛਣ ਹਨ। ਦੱਸਣਯੋਗ ਹੈ ਕਿ ਐਲਿਜ਼ਾਬੈੱਥ ਨੂੰ ਬਰਤਾਨੀਆ ਦੇ ਤਖ਼ਤ ’ਤੇ ਬੈਠਿਆਂ ਸੱਤ ਦਹਾਕੇ ਹੋ ਗਏ ਹਨ। ਵਰਤਮਾਨ ਵਿਚ ਉਹ ਦੁਨੀਆ ਦੇ ਕਿਸੇ ਵੀ ਦੇਸ਼ ’ਚ ਸਭ ਤੋਂ ਵੱਡੀ ਉਮਰ ਦੀ ਸ਼ਾਸਕ ਹੈ। ਉਸ ਨੇ ਪਿਛਲੇ 1000 ਸਾਲਾਂ ਵਿਚ ਸਭ ਤੋਂ ਵੱਧ ਸਮਾਂ ਰਾਜ ਕੀਤਾ ਹੈ, ਹੋਰ ਕਿਤੇ ਅਜਿਹੀ ਉਦਾਹਰਨ ਨਹੀਂ ਮਿਲਦੀ। ਮਹਾਰਾਣੀ ਦੇ ਕੋਵਿਡ ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਐਤਵਾਰ ਨੂੰ ਸਾਂਝੀ ਕੀਤੀ ਗਈ। ਐਲਿਜ਼ਾਬੈੱਥ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। -ਰਾਇਟਰਜ਼