ਗਾਂਧੀਨਗਰ, 21 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਕਾਰਬਨ ਨਿਕਾਸੀ ਨੂੰ 30 ਤੋਂ 35 ਫੀਸਦ ਘਟਾਉਣ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਥੇ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੀ 8ਵੀਂ ਕਾਨਵੋਕੇਸ਼ਨ ਨੂੰ ਵਰਚੁਅਲ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਦਹਾਕੇ ਵਿੱਚ ਕੁਦਰਤੀ ਗੈਸ ਦੀ ਵਰਤੋਂ ਨੂੰ ਚਾਰ ਗੁਣਾ ਕਰਨ ਤੇ ਅਗਲੇ ਪੰਜ ਸਾਲਾਂ ਵਿੱਚ ਤੇਲ ਸੋਧਣ ਦੀ ਸਮਰੱਥਾ ਦੁੱਗਣੀ ਕਰਨ ਲਈ ਯਤਨ ਜਾਰੀ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਭਾਰਤ ਨਵਿਆਉਣਯੋਗ ਊਰਜਾ ਪੈਦਾਵਾਰ ਦੇ ਆਪਣੇ ਟੀਚੇ ਨੂੰ ‘ਸਮੇਂ ਤੋਂ ਪਹਿਲਾਂ’ ਸਰ ਲਏਗਾ। -ਪੀਟੀਆਈ