ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਨਗਰ ਪੰਚਾਇਤ ਬਡਰੁੱਖਾਂ ਵੱਲੋਂ ਸਰਪੰਚ ਕੁਲਜੀਤ ਸਿੰਘ ਤੂਰ ਦੀ ਨਿਗਰਾਨੀ ਹੇਠ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਗਈ। ਇਸ ਮੌਕੇ ਦਲਿਤ ਭਾਈਚਾਰੇ ਵੱਲੋਂ ਅਤੇ ਜਨਰਲ ਕੈਟਾਗਿਰੀ ਦੇ ਵਿਅਕਤੀਆਂ ਵੱਲੋਂ ਕਰੋਨਾ ਮਹਾਂਮਾਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਬੋਲੀ ਵਿਚ ਹਿੱਸਾ ਲਿਆ ਗਿਆ। ਇਸ ਮੌਕੇ ਬੀਡੀਪੀਓ ਲੈਨਿਨ ਗਰਗ, ਪੰਚਾਇਤ ਅਫਸਰ ਬਲਦੇਵ ਸਿੰਘ, ਪੰਚਾਇਤ ਸੈਕਟਰੀ ਨਿਰਭੈ ਸਿੰਘ, ਹਰੀਸ਼ ਕੁਮਾਰ, ਐਸਐਚਓ ਜਰਨੈਲ ਸਿੰਘ, ਚੌਕੀ ਇੰਚਾਰਜ ਗੁਰਮੇਲ ਸਿੰਘ, ਸਤਪਾਲ ਸਿੰਘ, ਪੰਚ ਤਰਸੇਮ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਮੌਜੂਦ ਸਨ।