ਸੁੰਦਰ ਨਾਥ ਆਰੀਆ
ਅਬੋਹਰ, 3 ਨਵੰਬਰ
ਅੱਜ ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਲਲਿਤ ਸੋਨੀ ਅਤੇ ਅਬੋਹਰ ਪ੍ਰਧਾਨ ਸੁਨੀਲ ਵਾਟਸ ਦੀ ਅਗਵਾਈ ਹੇਠ ਐੱਸਡੀਐੱਮ ਜਸਪਾਲ ਸਿੰਘ ਬਰਾੜ ਨੂੰ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਦੇ ਨਾਮ ਪੱਤਰ ਸੌਂਪ ਕੇ ਲਵ ਜਹਾਦ ਅਤੇ ਧਰਮ ਬਦਲਣ ਦੇ ਵੱਧ ਰਹੇ ਮਾਮਲਿਆਂ ਵਿੱਚ ਕਾਰਵਾਈ ਕਰਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਹੀ ਲਵ ਜਹਾਦ ਲੜਾਈ ਦੇ 25 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨੀ ਹਰਿਆਣਾ ਵਿੱਚ ਲਵ ਜਹਾਦ ਲੜਾਈ ਦੇ ਚਲਦੇ ਭੈਣ ਨਿਕਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸਦੀ ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ ਅਤੇ ਦੋਸ਼ੀਆਂ ਨੂੰ ਕੜੀ ਸੱਜਾ ਦੇਣ ਦੀ ਮੰਗ ਕਰਦਾ ਹੈ। ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਨੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਲਵ ਜਹਾਦ ਲੜਾਈ ਅਤੇ ਧਰਮ ਪਰਿਵਤਨ ਉੱਤੇ ਕਰੜਾ ਕਨੂੰਨ ਬਣਾਇਆ ਜਾਵੇ। ਇਸ ਮੌਕੇ ਸ਼ਮੀ ਬੁਲੰਦੀ, ਲਵਿਸ਼ ਵੱਧਵਾ, ਮੁਕੇਸ਼ ਛਾਬੜਾ, ਲੱਕੀ ਅਰੋੜਾ, ਹਰਦੀਪ ਸਵਾਮੀ, ਰਾਜੀਵ ਕਵਾਤਰ ਆਦਿ ਵੀ ਮੌਜੂਦ ਸਨ।