ਨਵੀਂ ਦਿੱਲੀ, 21 ਨਵੰਬਰ
ਇਥੋਂ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਐੱਮ ਜੇ ਅਕਬਰ ਵੱਲੋਂ ਪੱਤਰਕਾਰ ਪ੍ਰਿਯਾ ਰਮਾਨੀ ਖ਼ਿਲਾਫ਼ ਦਾਖ਼ਲ ਮਾਣਹਾਨੀ ਦੀ ਸ਼ਿਕਾਇਤ ਦੇ ਕੇਸ ’ਚ ਸ਼ਨਿਚਰਵਾਰ ਨੂੰ ਊਨ੍ਹਾਂ ਤੋਂ ਪੁੱਛਿਆ ਕਿ ਕੀ ਦੋਹਾਂ ਵਿਚਕਾਰ ਸਮਝੌਤੇ ਦੀ ਕੋਈ ਗੁੰਜਾਇਸ਼ ਹੈ। ਰਮਾਨੀ ਨੇ ਦੋਸ਼ ਲਾਇਆ ਸੀ ਕਿ ਅਕਬਰ ਨੇ 20 ਸਾਲ ਪਹਿਲਾਂ ਪੱਤਰਕਾਰ ਰਹਿੰਦਿਆਂ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਤੋਂ ਬਾਅਦ ਅਕਬਰ ਨੇ ਰਮਾਨੀ ਖ਼ਿਲਾਫ਼ ਕਥਿਤ ਮਾਣਹਾਨੀ ਦੀ ਸ਼ਿਕਾਇਤ ਕਰਜ ਕਰਵਾਈ ਸੀ।
‘ਮੀ ਟੂ’ ਮੁਹਿੰਮ ਦੌਰਾਨ 2018 ’ਚ ਅਕਬਰ ’ਤੇ ਲਗਾਏ ਗਏ ਦੋਸ਼ਾਂ ਬਾਰੇ ਰਮਾਨੀ ਨੇ ਕਿਹਾ ਸੀ ਕਿ ਊਹ ਸਚਾਈ ਅਤੇ ਲੋਕ ਹਿੱਤ ਖਾਤਰ ਇਹ ਮਾਮਲਾ ਸਾਹਮਣੇ ਲਿਆਈ ਹੈ। ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਰਵਿੰਦਰ ਕੁਮਾਰ ਪਾਂਡੇ ਨੇ ਸ਼ਨਿਚਰਵਾਰ ਨੂੰ ਕੇਸ ’ਚ ਨਵੇਂ ਸਿਰੇ ਤੋਂ ਅੰਤਿਮ ਦਲੀਲਾਂ ਸੁਣਦਿਆਂ ਊਕਤ ਸਵਾਲ ਪੁੱਛਿਆ। ਦਰਅਸਲ ਊਨ੍ਹਾਂ ਤੋਂ ਪਹਿਲੇ ਜੱਜ ਦਾ ਬੁੱਧਵਾਰ ਨੂੰ ਦੂਜੀ ਅਦਾਲਤ ’ਚ ਤਬਾਦਲਾ ਹੋ ਗਿਆ ਹੈ। ਇਸ ਲਈ ਸ੍ਰੀ ਪਾਂਡੇ ਮਾਮਲੇ ’ਚ ਨਵੇਂ ਸਿਰੇ ਤੋਂ ਅੰਤਿਮ ਦਲੀਲਾਂ ਸੁਣ ਰਹੇ ਹਨ। ਅਕਬਰ ਵੱਲੋਂ ਪੇਸ਼ ਹੋਈ ਸੀਨੀਅਰ ਵਕੀਲ ਗੀਤਾ ਲੂਥਰਾ ਨੇ ਕਿਹਾ ਕਿ ਊਨ੍ਹਾਂ ਨੂੰ ਇਸ ਮੁੱਦੇ ’ਤੇ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਮੁਵੱਕਿਲ ਨਾਲ ਗੱਲ ਕਰਨ ਲਈ ਸਮਾਂ ਚਾਹੀਦਾ ਹੈ। ਰਮਾਨੀ ਦੀ ਵਕੀਲ ਭਾਵੁਕ ਚੌਹਾਨ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਸੁਲ੍ਹਾ ਦੀ ਬਹੁਤ ਘੱਟ ਗੁੰਜਾਇਸ਼ ਹੈ ਕਿਊਂਕਿ ਮਾਮਲੇ ਦੇ ਤੱਥ ਅਜੀਬ ਹਨ। ਅਦਾਲਤ ਨੇ ਦੋਵੇਂ ਧਿਰਾਂ ਨੂੰ ਸਮਝੌਤੇ ਸਬੰਧੀ ਜਵਾਬ ਦੇਣ ਅਤੇ 24 ਨਵੰਬਰ ਨੂੰ ਸੁਣਵਾਈ ਦੀ ਅਗਲੀ ਤਰੀਕ ’ਤੇ ਪੇਸ਼ ਹੋਣ ਲਈ ਕਿਹਾ ਹੈ। -ਪੀਟੀਆਈ