ਨਵੀਂ ਦਿੱਲੀ: ਅਮਰਨਾਥ ਯਾਤਰਾ ਲਈ ਕੇਂਦਰ ਸਰਕਾਰ ਇਕ ਹੋਰ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਸ੍ਰੀਨਗਰ ਤੋਂ ਪੰਚਤਰਨੀ ਤਕ ਹੋਵੇਗੀ। ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਦੌਰਾਨ ਪਹਿਲਾਂ ਹੀ ਦੋ ਰੂਟਾਂ ’ਤੇ ਹੈਲੀਕਾਪਟਰ ਸਰਵਿਸ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਸ਼ਰਧਾਲੂਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਤੀਜੀ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦਾ ਵਿਚਾਰ ਬਣਾਇਆ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਅਮਰਨਾਥ ਗੁਫਾ ਜੰਮੂ-ਕਸ਼ਮੀਰ ਇਲਾਕੇ ਵਿੱਚ 3,888 ਮੀਟਰ ਦੀ ਉਚਾਈ ’ਤੇ ਸਥਿਤ ਹੈ। ਇਹ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ ਜੋ ਕਿ 43 ਦਿਨ ਚੱਲੇਗੀ। ਮੌਜੂਦਾ ਸਮੇਂ ਹੈਲੀਕਾਪਟਰ ਸਰਵਿਸ ਬਾਲਤਾਲ ਤੇ ਪਹਿਲਗਾਮ ਤੋਂ ਪੰਚਤਰਨੀ ਤੱਕ ਦਿੱਤੀ ਜਾ ਰਹੀ ਹੈ। -ਪੀਟੀਆਈ