ਮੁੰਬਈ, 12 ਫਰਵਰੀ
ਬੰਬੇ ਹਾਈ ਕੋਰਟ ਨੇ ਅੱਜ ਟੀਆਰਪੀ ਮਾਮਲੇ ’ਚ ਪੱਤਰਕਾਰ ਅਰਨਬ ਗੋਸਵਾਮੀ ਅਤੇ ਰਿਪਬਲਿਕ ਟੀਵੀ ਚੈਨਲ ਚਲਾਉਣ ਵਾਲੀ ਏਆਰਜੀ ਆਊਟਲਾਇਰ ਮੀਡੀਆ ਦੇ ਹੋਰਨਾਂ ਕਰਮਚਾਰੀਆਂ ਨੂੰ ਸਜ਼ਾਯੋਗ ਕਾਰਵਾਈ ਤੋਂ ਅੰਤਰਿਮ ਰਾਹਤ ਪੰਜ ਮਾਰਚ ਤੱਕ ਵਧਾ ਦਿੱਤੀ ਹੈ। ਟੀਆਰਪੀ ਮਾਮਲੇ ’ਚ ਮੁੰਬਈ ਪੁਲੀਸ ਦੀ ਜਾਂਚ ਨੂੰ ਚੁਣੌਤੀ ਦੇਣ ਵਾਲੀ ਏਆਰਜੀ ਦੀ ਅਪੀਲ ’ਤੇ ਸੁਣਵਾਈ ਮੁਲਤਵੀ ਕਰਨ ਤੋਂ ਬਾਅਦ ਹਾਈ ਕੋਰਟ ਨੇ ਇਹ ਅੰਤਰਿਮ ਰਾਹਤ ਦਿੱਤੀ ਹੈ। ਪੁਲੀਸ ਦੀ ਜਾਂਚ ਨੂੰ ਚੁਣੌਤੀ ਅਤੇ ਜਾਂਚ ਸੀਬੀਆਈ ਜਾਂ ਕਿਸੇ ਹੋਰ ਆਜ਼ਾਦ ਏਜੰਸੀ ਹਵਾਲੇ ਕਰਨ ਸਬੰਧੀ ਏਆਰਜੀ ਦੀ ਅਪੀਲ ’ਤੇ ਸੁਣਵਾਈ 16 ਮਾਰਚ ਨੂੰ ਹੋਵੇਗੀ। -ਏਜੰਸੀ