ਮੁੰਬਈ/ਨਵੀਂ ਦਿੱਲੀ: ਅਦਾਕਾਰ ਮੁਕੇਸ਼ ਖੰਨਾ ਨੇ ਜਿਨਸੀ ਸਬੰਧਾਂ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਦੀ ਤੁਲਨਾ ਵੇਸਵਾਵਾਂ ਨਾਲ ਕਰ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਤੇ ਇਸ ਟਿੱਪਣੀ ਦਾ ਦਿੱਲੀ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ‘ਮਹਾਭਾਰਤ’ ਵਿੱਚ ‘ਭੀਸ਼ਮ ਪਿਤਾਮਾ’ ਤੇ ਸੁਪਰਹੀਰੋ ‘ਸ਼ਕਤੀਮਾਨ’ ਦਾ ਕਿਰਦਾਰ ਨਿਭਾਉਣ ਵਾਲੇ 64 ਸਾਲਾ ਮੁਕੇਸ਼ ਖੰਨਾ ਨੇ ਆਪਣੇ ਯੂਟਿਊਬ ਚੈਨਲ ‘ਭੀਸ਼ਮ ਇੰਟਰਨੈਸ਼ਨਲ’ ’ਤੇ ਪਿੱਛੇ ਜਿਹੇ ਕਿਹਾ ਸੀ ਕਿ ਜੇਕਰ ਕੋਈ ਲੜਕੀ ਕਿਸੇ ਲੜਕੇ ਨੂੰ ਜਿਨਸੀ ਸਬੰਧ ਬਣਾਉਣ ਲਈ ਕਹਿੰਦੀ ਹੈ ਤਾਂ ਉਹ ਲੜਕੀ ਨਹੀਂ, ਵੇਸਵਾ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਇਸ ਸਬੰਧੀ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਨੂੰ ਨੋਟਿਸ ਜਾਰੀ ਕੀਤਾ ਹੈ। -ਪੀਟੀਆਈ